Arash Info Corporation

ਸ਼ਰਾਬ ਦੀਆਂ ਕਈ ਬੋਤਲਾਂ ਸਮੇਤ ਪੁਲਿਸ ਨੇ ਕਾਰ ਚਾਲਕ ਨੂੰ ਕੀਤਾ ਕਾਬੂ

28

December

2018

ਖਮਾਣੋਂ, 28 ਦਸੰਬਰ ਪੁਲਿਸ ਨੇ ਮੁਖ਼ਬਰੀ ਤੇ ਸਸਤੀ ਸ਼ਰਾਬ ਲਿਆ ਕੇ ਪਿੰਡਾਂ 'ਚ ਵੇਚਣ ਵਾਲੇ ਇਕ ਵਿਅਕਤੀ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਸਬ ਇੰਸਪੈਕਟਰ ਕੁਲਵੰਤ ਸਿੰਘ ਨੇ ਇਸ ਸੰਬੰਧੀ ਦਸਿਆ ਕਿ ਬੋਪਾਰਾਏ ਢਾਬੇ ਕੋਲ ਨਾਕਾਬੰਦੀ ਕਰ ਕੇ ਲੈਂਸਰ ਕਾਰ ਚਾਲਕ ਦੀ ਤਲਾਸ਼ੀ ਦੌਰਾਨ ਉਸ ਦੇ ਕਬਜ਼ੇ 'ਚੋਂ ਦੇਸੀ ਸ਼ਰਾਬ ਦੀਆਂ 60 ਬੋਤਲਾਂ ਬਰਾਮਦ ਕੀਤੀਆਂ ਗਈਆਂ। ਕਥਿਤ ਦੋਸ਼ੀ ਦੀ ਪਛਾਣ ਗੁਰਦੀਪ ਸਿੰਘ ਵਾਸੀ ਪਿੰਡ ਮੋਹਣ ਮਾਜਰਾ ਥਾਣਾ ਖੇੜੀ ਨੌਧ ਸਿੰਘ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਵਜੋਂ ਹੋਈ ਹੈ। ਪੁਲਿਸ ਨੇ ਪਰਚਾ ਦਰਜ ਕਰ ਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿਤੀ ਹੈ।