News: ਦੇਸ਼

ਕੈਨੇਡਾ ਦੀ ਰਾਜਧਾਨੀ ’ਚ ਕਰੋਨਾ ਪਾਬੰਦੀਆਂ ਤੇ ਟੀਕਾਕਰਨ ਖ਼ਿਲਾਫ਼ ਜ਼ੋਰਦਾਰ ਪ੍ਰਦਰਸ਼ਨ, ਟਰੂਡੋ ਪਰਿਵਾਰ ‘ਅੰਡਰਗਰਾਊਂਡ’

Wednesday, February 2 2022 10:22 AM
ਟੋਰਾਂਟੋ, 2 ਫਰਵਰੀ- ਕੈਨੇਡੀਅਨ ਰਾਜਧਾਨੀ ਓਟਵਾ ਵਿੱਚ ਹਜ਼ਾਰਾਂ ਲੋਕਾਂ ਨੇ ਕੋਵਿਡ-19 ਪਾਬੰਦੀਆਂ ਅਤੇ ਵੈਕਸੀਨ ਦੇ ਆਦੇਸ਼ਾਂ ਦਾ ਵਿਰੋਧ ਕੀਤਾ ਅਤੇ ਜਾਣਬੁੱਝ ਕੇ ਪਾਰਲੀਮੈਂਟ ਹਿੱਲ ਦੇ ਆਲੇ-ਦੁਆਲੇ ਆਵਾਜਾਈ ਨੂੰ ਰੋਕ ਦਿੱਤਾ। ਕੁਝ ਪ੍ਰਦਰਸ਼ਨਕਾਰੀਆਂ ਨੇ 'ਨੈਸ਼ਨਲ ਵਾਰ ਮੈਮੋਰੀਅਲ' 'ਤੇ ਪਿਸ਼ਾਬ ਕਰ ਕੇ ਗੱਡੀਆਂ ਖੜ੍ਹੀਆਂ ਕਰ ਦਿੱਤੀਆਂ। ਮਹਾਮਾਰੀ ਨਾਲ ਨਜਿੱਠਣ ਦੇ ਆਦੇਸ਼ਾਂ ਖ਼ਿਲਾਫ਼ ਕੈਨੇਡਾ ਦੇ ਸਭ ਤੋਂ ਵੱਡੇ ਪ੍ਰਦਰਸ਼ਨਾਂ ਤੋਂ ਬਾਅਦ ਦੇਸ਼ ਵਿੱਚ ਪ੍ਰਦਰਸ਼ਨਕਾਰੀਆਂ ਨੂੰ ਦੂਜਿਆਂ ਦੀ ਹਮਦਰਦੀ ਨਹੀਂ ਮਿਲੀ ਹੈ। ਕੈਨੇਡਾ ਵਿੱਚ 80 ਫੀਸਦੀ ਆਬਾਦੀ ਦਾ ਟੀਕਾਕਰਨ...

ਦੇਸ਼ ’ਚ ਕਰੋਨਾ ਦੇ 161386 ਨਵੇਂ ਮਾਮਲੇ ਤੇ 1733 ਮੌਤਾਂ

Wednesday, February 2 2022 09:56 AM
ਨਵੀਂ ਦਿੱਲੀ, 2 ਫਰਵਰੀ- ਭਾਰਤ ਵਿੱਚ ਇੱਕ ਦਿਨ ਵਿੱਚ 1,61,386 ਲੋਕਾਂ ਦੇ ਕਰੋਨਾ ਪੀੜਤ ਹੋਣ ਬਾਅਦ ਮਹਾਮਾਰੀ ਦੇ ਕੁੱਲ ਮਾਮਲਿਆਂ ਦੀ ਗਿਣਤੀ 4.16 ਕਰੋੜ ਨੂੰ ਪਾਰ ਕਰ ਗਈ ਹੈ। ਅੱਜ ਸਵੇਰੇ 8 ਵਜੇ ਤੱਕ ਕੇਂਦਰੀ ਸਿਹਤ ਮੰਤਰਾਲੇ ਵੱਲੋਂ ਅੱਪਡੇਟ ਕੀਤੇ ਅੰਕੜਿਆਂ ਅਨੁਸਾਰ 24 ਘੰਟਿਆਂ ਦੌਰਾਨ 1,733 ਮਰੀਜ਼ਾਂ ਦੀ ਮੌਤ ਨਾਲ ਮੌਤਾਂ ਦੀ ਗਿਣਤੀ 4,97,975 ਹੋ ਗਈ ਹੈ।...

ਰੱਖਿਆ ਮੰਤਰੀ ਰਾਜਨਾਥ ਸਿੰਘ ਆਏ ਕੋਰੋਨਾ ਪਾਜ਼ੇਟਿਵ, ਖੁਦ ਨੂੰ ਘਰ 'ਚ ਕੀਤਾ ਇਕਾਂਤਵਾਸ

Monday, January 10 2022 11:45 AM
ਨਵੀਂ ਦਿੱਲੀ, : ਰੱਖਿਆ ਮੰਤਰੀ ਰਾਜਨਾਥ ਸਿੰਘ ਕੋਰੋਨਾ ਪਾਜ਼ੇਟਿਵ ਹੋ ਗਏ ਹਨ। ਉਨ੍ਹਾਂ ਨੇ ਟਵੀਟ ਕਰਕੇ ਲਿਖਿਆ ਕਿ ਅੱਜ ਮੈਂ ਹਲਕੇ ਲੱਛਣਾਂ ਨਾਲ ਕੋਰੋਨਾ ਪਾਜ਼ੇਟਿਵ ਆਇਆ ਹਾਂ। ਮੈਂ ਹੋਮ ਕੁਆਰੰਟਾਈਨ ਵਿਚ ਹਾਂ। ਮੈਂ ਉਨ੍ਹਾਂ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਜੋ ਹਾਲ ਹੀ ਵਿਚ ਮੇਰੇ ਸੰਪਰਕ ਵਿਚ ਆਏ ਹਨ, ਉਹ ਆਪਣੇ ਆਪ ਨੂੰ ਇਕਾਂਤਵਾਸ ਕਰਨ ਅਤੇ ਟੈਸਟ ਕਰਵਾ ਲੈਣ।...

ਮੱਧ ਪ੍ਰਦੇਸ਼ 'ਚ ਵੱਖ-ਵੱਖ ਸੜਕ ਹਾਦਸਿਆਂ 'ਚ 4 ਦੀ ਮੌਤ, 6 ਜ਼ਖ਼ਮੀ

Tuesday, December 14 2021 07:32 AM
ਸਿਹੋਰ, ਖਰਗੋਨ - 13 ਦਸੰਬਰ - ਮੱਧ ਪ੍ਰਦੇਸ਼ ਦੇ ਸਿਹੋਰ ਅਤੇ ਖਰਗੋਨ ਜ਼ਿਲ੍ਹਿਆਂ 'ਚ ਵੱਖ-ਵੱਖ ਸੜਕ ਹਾਦਸਿਆਂ 'ਚ ਇਕ ਐੱਸ.ਯੂ.ਵੀ. ਅਤੇ ਇਕ ਟਰੱਕ ਦੀ ਟੱਕਰ ਨਾਲ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ 6 ਹੋਰ ਜ਼ਖ਼ਮੀ ਹੋ ਗਏ |

ਕੋਲਕਾਤਾ: 27 ਸਾਲਾ ਵਿਅਕਤੀ ਕਰੋੜਾਂ ਰੁਪਏ ਦੀ ਨਕਦੀ ਸਣੇ ਗ੍ਰਿਫ਼ਤਾਰ

Tuesday, December 14 2021 07:27 AM
ਕੋਲਕਾਤਾ, 14 ਦਸੰਬਰ- ਕੋਲਕਾਤਾ ਪੁਲਿਸ ਐੱਸ.ਟੀ.ਐੱਫ. ਨੇ ਕੱਲ੍ਹ ਸ਼ਹਿਰ ਦੇ ਪਾਰਕ ਸਟਰੀਟ ਖ਼ੇਤਰ ਤੋਂ ਇੱਕ 27 ਸਾਲਾ ਵਿਅਕਤੀ ਨੂੰ ਇੱਕ ਕਰੋੜ ਰੁਪਏ ਦੀ ਨਕਦੀ ਸਮੇਤ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਮੁਤਾਬਿਕ ਐੱਸ.ਟੀ.ਐੱਫ ਦਾ ਕਹਿਣਾ ਹੈ ਕਿ ਪੁੱਛਗਿੱਛ ਦੌਰਾਨ ਵਿਅਕਤੀ ਕੋਲੋਂ ਫੜ੍ਹੀ ਗਈ ਨਕਦੀ ਬਾਰੇ ਕੋਈ ਵਾਜਬ ਸਪੱਸ਼ਟੀਕਰਨ ਨਹੀਂ ਸੀ। ਇਸ ਸੰਬੰਧੀ ਆਈ.ਟੀ. ਵਿਭਾਗ ਨੂੰ ਸੂਚਿਤ ਕੀਤਾ ਗਿਆ ਸੀ ਅਤੇ ਕੇਸ ਦਰਜ ਕੀਤਾ ਗਿਆ ਹੈ।...

ਫ਼ੌਜੀ ਪਰੰਪਰਾ ਵਾਲਾ ਰਿਹਾ ਸੀਡੀਐੱਸ ਦਾ ਪਰਿਵਾਰ, ਦਾਦਾ ਸੂਬੇਦਾਰ ਤ੍ਰਿਲੋਕ ਸਿੰਘ ਰਾਵਤ ਤੇ ਪਿਤਾ ਲੈਫਟੀਨੈਂਟ ਜਨਰਲ ਲਕਸ਼ਮਣ ਸਿੰਘ ਰਾਵਤ ਵੀ ਰਹੇ ਫ਼ੌਜ ’ਚ

Thursday, December 9 2021 10:04 AM
ਦੇਹਰਾਦੂਨ : ਚੀਫ ਆਫ ਡਿਫੈਂਸ ਸਟਾਫ (ਸੀਡੀਐੱਸ) ਜਨਰਲ ਬਿਪਿਨ ਰਾਵਤ ਦਾ ਪੂਰਾ ਪਰਿਵਾਰ ਫ਼ੌਜੀ ਪਰੰਪਰਾ ਵਾਲਾ ਰਿਹਾ ਹੈ। ਉਨ੍ਹਾਂ ਦੇ ਦਾਦਾ ਤ੍ਰਿਲੋਕ ਸਿੰਘ ਰਾਵਤ ਬਿ੍ਰਟਿਸ਼ ਆਰਮੀ ’ਚ ਸੂਬੇਦਾਰ ਰਹੇ। ਉਨ੍ਹਾਂ ਦੀ ਤਾਇਨਾਤੀ ਲੈਂਸਡੌਨ ਕੈਂਟ ’ਚ ਸੀ। ਜਨਰਲ ਰਾਵਤ ਦੇ ਪਿਤਾ ਲੈਫਟੀਨੈਂਟ ਜਨਰਲ ਲਕਸ਼ਮਣ ਸਿੰਗ ਰਾਵਤ ਡਿਪਟੀ ਆਰਮੀ ਚੀਫ ਦੇ ਅਹਿਮ ਅਹੁਦੇ ’ਤੇ ਪਹੁੰਚੇ। ਜਨਰਲ ਬਿਪਿਨ ਰਾਵਤ ਨੂੰ 30 ਦਸੰਬਰ, 2019 ਨੂੰ ਦੇਸ਼ ਦਾ ਪਹਿਲਾ ਸੀਡੀਐੱਸ ਨਿਯੁਕਤ ਕੀਤਾ ਗਿਆ ਤੇ ਇਕ ਜਨਵਰੀ, 2020 ਨੂੰ ਉਨ੍ਹਾਂ ਨੇ ਇਹ ਅਹੁਦਾ ਗ੍ਰਹਿਣ ਕੀਤਾ ਸੀ।ਸੀਡੀਐੱਸ ਜਨਰਲ ਬਿਪਿਨ ਰਾਵਤ ਦਾ ਜਨਮ ...

ਓਮੀਕਰੋਨ: ਜਾਪਾਨ ਵੱਲੋਂ ਵਿਦੇਸ਼ੀ ਯਾਤਰੀਆਂ ਦੇ ਦਾਖਲੇ ’ਤੇ ਰੋਕ

Monday, November 29 2021 06:34 AM
ਟੋਕੀਓ, 29 ਨਵੰਬਰ- ਕਰੋਨਾ ਦੇ ਖਤਰਨਾਕ ਓਮੀਕਰੋਨਾ ਰੂਪ ਦੇ ਵਧਦੇ ਖਤਰੇ ਦੇ ਮੱਦੇਨਜ਼ਰ ਜਾਪਾਨ ਨੇ ਸਾਰੇ ਵਿਦੇਸ਼ੀ ਯਾਤਰੀਆਂ ਦੇ ਦੇਸ਼ ਵਿਚ ਦਾਖਲ ਹੋਣ ’ਤੇ ਰੋਕ ਲਾ ਦਿੱਤੀ ਹੈ। ਦੂਜੇ ਪਾਸੇ ਫਰਾਂਸ ਵਿਚ ਓਮੀਕਰੋਨ ਦੇ ਅੱਠ ਸ਼ੱਕੀ ਮਰੀਜ਼ ਮਿਲੇ ਹਨ। ਕੈਨੇਡਾ ਵਿਚ ਨਾਈਜੀਰੀਆ ਤੋਂ ਆਏ ਦੋ ਲੋਕਾਂ ਨੂੰ ਓਮੀਕਰੋਨ ਹੋਣ ਦੀ ਪੁਸ਼ਟੀ ਹੋਈ ਹੈ। ਓਮੀਕਰੋਨ ਦੇ ਵਧਦੇ ਕੇਸਾਂ ਕਾਰਨ ਕਈ ਦੇਸ਼ਾਂ ਨੇ ਟੈਸਟਿੰਗ ਤੇ ਇਕਾਂਤਵਾਸ ਕਰਨ ਦੇ ਅਮਲ ਵਿਚ ਤੇਜ਼ੀ ਲਿਆਂਦੀ ਹੈ। ਦੂਜੇ ਪਾਸੇ ਸ੍ਰੀਲੰਕਾ, ਮਾਲਦੀਵ ਸਣੇ ਕਈ ਦੇਸ਼ਾਂ ਨੇ ਅਫਰੀਕੀ ਦੇਸ਼ਾਂ ਦੇ ਯਾਤਰੀਆਂ ’ਤੇ ਰੋਕ ਲਾ ਦਿੱਤੀ ਹੈ। ਅਮ...

ਦਿੱਲੀ 'ਚ ਮੁੜ ਖੁੱਲ੍ਹ ਸਕਦੇ ਹਨ ਸਕੂਲ, ਵਰਕ ਫਰਾਮ ਹੋਮ ਵੀ ਹੋਵੇਗਾ ਖ਼ਤਮ, ਅੱਜ ਹੋਵੇਗਾ ਐਲਾਨ

Wednesday, November 24 2021 06:12 AM
ਨਵੀਂ ਦਿੱਲੀ, : ਪਿਛਲੇ ਚਾਰ ਦਿਨਾਂ ਤੋਂ ਚੱਲ ਰਹੀਆਂ ਹਵਾਵਾਂ ਨੇ ਦਿੱਲੀ-ਐਨਸੀਆਰ ਦੇ ਹਵਾ ਪ੍ਰਦੂਸ਼ਣ ਤੋਂ ਕੁਝ ਰਾਹਤ ਦਿੱਤੀ ਹੈ। ਹਵਾ ਦੀ ਰਫ਼ਤਾਰ 15 ਕਿਲੋਮੀਟਰ ਪ੍ਰਤੀ ਘੰਟਾ ਤੋਂ ਵੱਧ ਹੋਣ ਕਾਰਨ ਦਿੱਲੀ ਅਤੇ ਨਾਲ ਲੱਗਦੇ ਕੁਝ ਸ਼ਹਿਰਾਂ 'ਚ ਹਵਾ ਗੁਣਵੱਤਾ ਸੂਚਕ ਅੰਕ 300 ਤੋਂ ਹੇਠਾਂ ਆ ਗਿਆ ਹੈ। ਹਾਲਾਂਕਿ ਰਾਜਧਾਨੀ ਦਿੱਲੀ ਅਤੇ ਐਨਸੀਆਰ 'ਚ ਹਵਾ ਦੀ ਗੁਣਵੱਤਾ ਬੁੱਧਵਾਰ ਨੂੰ ਵੀ ਖ਼ਰਾਬ ਸ਼੍ਰੇਣੀ ਵਿਚ ਰਹੀ। ਸਿਸਟਮ ਆਫ ਏਅਰ ਕੁਆਲਿਟੀ ਐਂਡ ਵੇਦਰ ਫੋਰਕਾਸਟਿੰਗ ਐਂਡ ਰਿਸਰਚ (SAFAR) ਦੇ ਮੁਤਾਬਕ ਰਾਜਧਾਨੀ ਦਿੱਲੀ ਦਾ ਏਅਰ ਕੁਆਲਿਟੀ ਇੰਡੈਕਸ (AQI) 280 ਹੈ, ਜੋ...

ਪੱਛਮੀ ਬੰਗਾਲ : ਟੀ.ਐਮ.ਸੀ. ਦੇ ਦੋ ਧੜਿਆਂ ਵਿਚ ਝੜਪ, 6 ਜ਼ਖ਼ਮੀ

Wednesday, November 24 2021 06:09 AM
ਸੂਰੀ (ਪੱਛਮੀ ਬੰਗਾਲ), 24 ਨਵੰਬਰ - ਪੱਛਮੀ ਬੰਗਾਲ ਦੇ ਬੀਰਭੂਮ ਜ਼ਿਲ੍ਹੇ ਵਿਚ ਮੰਗਲਵਾਰ ਨੂੰ ਟੀ.ਐਮ.ਸੀ. ਦੇ ਦੋ ਧੜਿਆਂ ਵਿਚਾਲੇ ਹੋਈ ਝੜਪ ਵਿਚ ਛੇ ਵਿਅਕਤੀ ਜ਼ਖ਼ਮੀ ਹੋ ਗਏ। ਉਨ੍ਹਾਂ ਨੇ ਦੱਸਿਆ ਕਿ ਇਹ ਘਟਨਾ ਦੁਬਰਾਜਪੁਰ ਥਾਣਾ ਖੇਤਰ ਦੇ ਗਾਰਾ-ਪਦੁਮਾ ਪਿੰਡ 'ਚ ਉਸ ਸਮੇਂ ਵਾਪਰੀ ਜਦੋਂ ਬਲਾਕ ਵਿਕਾਸ ਅਧਿਕਾਰੀ ਦੇ ਦਫ਼ਤਰ ਦੀ ਟੀਮ ਇਕ ਸਰਕਾਰੀ ਆਵਾਸ ਯੋਜਨਾ ਦੇ ਸਰਵੇਖਣ ਲਈ ਇਲਾਕੇ ਦਾ ਦੌਰਾ ਕਰ ਰਹੀ ਸੀ।...

ਕੋਵੈਕਸੀਨ 50% ਪ੍ਰਭਾਵਸ਼ਾਲੀ : ਲੈਂਸੇਟ ਅਧਿਐਨ

Wednesday, November 24 2021 06:08 AM
ਨਵੀਂ ਦਿੱਲੀ, 24 ਨਵੰਬਰ - ਹਾਲ ਹੀ ਵਿਚ ਦਿ ਲੈਂਸੇਟ ਵਿਚ ਪ੍ਰਕਾਸ਼ਿਤ ਅਧਿਐਨ ਨੇ ਦਿਖਾਇਆ ਹੈ ਕਿ ਕੋਵੈਕਸੀਨ ਦੀਆਂ ਦੋ ਖੁਰਾਕਾਂ ਲੱਛਣਾਂ ਵਾਲੇ ਕੋਵਿਡ-19 ਦੇ ਵਿਰੁਧ 50 ਫੀਸਦੀ ਪ੍ਰਭਾਵੀ ਹਨ ਅਤੇ ਸੁਰੱਖਿਆ ਸੰਬੰਧੀ ਕੋਈ ਗੰਭੀਰ ਚਿੰਤਾਵਾਂ ਵੀ ਨਹੀਂ ਹਨ। ਜ਼ਿਕਰਯੋਗ ਹੀ ਕਿ ਕੋਵੈਕਸੀਨ ਦੀਆਂ ਦੋ ਖੁਰਾਕਾਂ ਦਿ ਲੈਂਸੇਟ ਇਨਫੈਕਟੀਅਸ ਡਿਜ਼ੀਜ਼ ਜਰਨਲ ਵਿਚ ਪ੍ਰਕਾਸ਼ਿਤ ਭਾਰਤ ਦੇ ਸਵਦੇਸ਼ੀ ਕੋਵਿਡ-19 ਵੈਕਸੀਨ ਦੇ ਪਹਿਲੇ ਅਸਲ-ਵਿਸ਼ਵ ਮੁਲਾਂਕਣ ਦੇ ਅਨੁਸਾਰ, ਲੱਛਣਾਂ ਵਾਲੀ ਬਿਮਾਰੀ ਦੇ ਵਿਰੁੱਧ 50 ਪ੍ਰਤੀਸ਼ਤ ਪ੍ਰਭਾਵਸ਼ਾਲੀ ਹਨ।...

ਪਿਛਲੇ 24 ਘੰਟਿਆਂ ਵਿਚ 9,283 ਨਵੇਂ ਕੋਰੋਨਾ ਮਾਮਲੇ, 437 ਮੌਤਾਂ

Wednesday, November 24 2021 06:08 AM
ਨਵੀਂ ਦਿੱਲੀ, 24 ਨਵੰਬਰ - ਸਿਹਤ ਮੰਤਰਾਲੇ ਦੇ ਅਨੁਸਾਰ, ਭਾਰਤ ਵਿਚ ਪਿਛਲੇ 24 ਘੰਟਿਆਂ ਵਿਚ 9,283 ਨਵੇਂ ਕੋਰੋਨਾ ਮਾਮਲੇ ਸਾਹਮਣੇ ਆਏ ਹਨ | 10,949 ਰਿਕਵਰੀ ਅਤੇ 437 ਮੌਤਾਂ ਦੀ ਰਿਪੋਰਟ ਦਰਜ ਕੀਤੀ ਗਈ ਹੈ |

ਗੌਤਮ ਗੰਭੀਰ ਦੇ ਘਰ ਦੇ ਬਾਹਰ ਵਧਾਈ ਗਈ ਸੁਰੱਖਿਆ, ਗੰਭੀਰ ਦਾ ਕਹਿਣਾ ਉਸ ਨੂੰ ਮਿਲ ਰਹੀਆਂ ਹਨ ਜਾਨੋਂ ਮਾਰਨ ਦੀਆਂ ਧਮਕੀਆਂ

Wednesday, November 24 2021 06:07 AM
ਨਵੀਂ ਦਿੱਲੀ, 24 ਨਵੰਬਰ - ਪੂਰਬੀ ਦਿੱਲੀ ਹਲਕੇ ਤੋਂ ਭਾਜਪਾ ਦੇ ਸੰਸਦ ਮੈਂਬਰ ਅਤੇ ਸਾਬਕਾ ਕ੍ਰਿਕਟਰ ਗੌਤਮ ਗੰਭੀਰ ਨੇ ਦਿੱਲੀ ਪੁਲਿਸ ਕੋਲ ਪਹੁੰਚ ਕਰ ਕੇ ਦੋਸ਼ ਲਾਇਆ ਹੈ ਕਿ ਉਸ ਨੂੰ 'ਆਈ.ਐਸ.ਆਈ.ਐਸ. ਕਸ਼ਮੀਰ' ਤੋਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਹਨ। ਡੀ.ਸੀ.ਪੀ. ਸੈਂਟਰਲ ਸ਼ਵੇਤਾ ਚੌਹਾਨ ਦਾ ਕਹਿਣਾ ਹੈ ਕਿ ਜਾਂਚ ਚੱਲ ਰਹੀ ਹੈ। ਗੰਭੀਰ ਦੇ ਘਰ ਦੇ ਬਾਹਰ ਸੁਰੱਖਿਆ ਵਧਾ ਦਿੱਤੀ ਗਈ ਹੈ |...

5 ਸਾਲਾ ਬੱਚੀ ਨਾਲ ਜਬਰ ਜਨਾਹ ਕਰਨ ਦੇ ਦੋਸ਼ 'ਚ 20 ਸਾਲਾ ਨੌਜਵਾਨ ਖ਼ਿਲਾਫ਼ ਮਾਮਲਾ ਦਰਜ

Tuesday, November 16 2021 06:24 AM
ਮੁੰਬਈ, 16 ਨਵੰਬਰ - ਮਹਾਰਾਸ਼ਟਰ ਦੇ ਠਾਣੇ ਦੇ ਰਾਮਨਗਰ ਇਲਾਕੇ 'ਚ 14 ਨਵੰਬਰ ਨੂੰ 5 ਸਾਲਾ ਲੜਕੀ ਨਾਲ ਕਥਿਤ ਤੌਰ 'ਤੇ ਜਬਰ ਜਨਾਹ ਕਰਨ ਦੇ ਦੋਸ਼ 'ਚ 20 ਸਾਲਾ ਨੌਜਵਾਨ 'ਤੇ ਮਾਮਲਾ ਦਰਜ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਫਰਾਰ ਮੁਲਜ਼ਮ ਦੀ ਭਾਲ ਜਾਰੀ ਹੈ।

ਜੋ ਬਾਈਡਨ ਅਤੇ ਸ਼ੀ ਜਿਨਪਿੰਗ ਦਾ ਵਰਚੁਅਲ ਸੰਮੇਲਨ, ਕਈ ਮੁੱਦਿਆਂ 'ਤੇ ਵਿਚਾਰ ਵਟਾਂਦਰਾ

Tuesday, November 16 2021 06:24 AM
ਬੀਜਿੰਗ, 16 ਨਵੰਬਰ - ਯੂ.ਐਸ. ਦੇ ਰਾਸ਼ਟਰਪਤੀ ਜੋ ਬਾਈਡਨ ਨੇ ਵ੍ਹਾਈਟ ਹਾਊਸ ਤੋਂ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਵਰਚੁਅਲ ਸੰਮੇਲਨ ਦੀ ਸ਼ੁਰੂਆਤ ਕੀਤੀ | ਇਸ ਦੌਰਾਨ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਕਿਹਾ ਕਿ ਚੀਨ ਅਤੇ ਸੰਯੁਕਤ ਰਾਜ ਨੂੰ ਇਕ ਦੂਜੇ ਦਾ ਸਤਿਕਾਰ ਕਰਨਾ ਚਾਹੀਦਾ ਹੈ, ਸਹਿਯੋਗ ਕਰਨਾ ਚਾਹੀਦਾ ਹੈ, ਨਾ ਸਿਰਫ ਆਪਣੇ ਅੰਦਰੂਨੀ ਮਾਮਲਿਆਂ ਨੂੰ ਸੁਲਝਾਉਣਾ ਚਾਹੀਦਾ ਹੈ, ਬਲਕਿ ਅੰਤਰਰਾਸ਼ਟਰੀ ਜ਼ਿੰਮੇਵਾਰੀਆਂ ਨੂੰ ਵੀ ਪੂਰਾ ਕਰਨਾ ਚਾਹੀਦਾ ਹੈ।...

ਸੁਪਰੀਮ ਕੋਰਟ ਨੇ ਯੂਪੀ ਸਰਕਾਰ ਦੀ ਅਪੀਲ ’ਤੇ ਲਖੀਮਪੁਰ ਖੀਰੀ ਹਿੰਸਾ ਮਾਮਲੇ ਦੀ ਸੁਣਵਾਈ 15 ਤੱਕ ਟਾਲੀ

Friday, November 12 2021 09:20 AM
ਨਵੀਂ ਦਿੱਲੀ, 12 ਨਵੰਬਰ- ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਮਾਮਲੇ ਦੀ ਅੱਜ ਹੋਣ ਵਾਲੀ ਸੁਣਵਾਈ ਮੁਲਤਵੀ ਕਰ ਦਿੱਤੀ ਗਈ ਹੈ। ਸੁਪਰੀਮ ਕੋਰਟ ਨੇ ਇਸ ਮਾਮਲੇ ਦੀ ਅਗਲੀ ਸੁਣਵਾਈ 15 ਨਵੰਬਰ ਤੱਕ ਟਾਲ ਦਿੱਤਾ ਗਿਆ ਹੈ। ਉੱਤਰ ਪ੍ਰਦੇਸ਼ ਸਰਕਾਰ ਦੀ ਬੇਨਤੀ ’ਤੇ ਸੁਣਵਾਈ ਟਾਲ ਦਿੱਤੀ ਗਈ ਹੈ। ਯੂਪੀ ਵੱਲੋਂ ਪੇਸ਼ ਹੋਏ ਵਕੀਲ ਨੇ ਸੋਮਵਾਰ ਤੱਕ ਦਾ ਸਮਾਂ ਮੰਗਿਆ ਸੀ। ਪਿਛਲੀ ਸੁਣਵਾਈ 'ਚ ਸਿਟ ਦੀ ਜਾਂਚ ’ਤੇ ਅਸੰਤੁਸ਼ਟੀ ਜ਼ਾਹਰ ਕਰਦੇ ਹੋਏ ਸਿਖਰਲੀ ਅਦਾਲਤ ਨੇ ਉੱਤਰ ਪ੍ਰਦੇਸ਼ ਸਰਕਾਰ ਨੂੰ ਕਿਹਾ ਸੀ ਕਿ ਕਿਉਂ ਨਾ ਇਸ ਦੀ ਜਾਂਚ ਰਾਜ ਤੋਂ ਬਾਹਰੋਂ ਹਾਈ ਕੋਰਟ ਦੇ ਸੇਵਾਮੁਕਤ...

E-Paper

Calendar

Videos