ਕੌਮਾਂਤਰੀ ਸੂਰਜਕੁੰਡ ਮੇਲੇ ਦੀ ਤਿਆਰੀ ਸ਼ੁਰੂ

19

November

2018

ਫਰੀਦਾਬਾਦ, ਕੌਮਾਂਤਰੀ ਸੂਰਜਕੁੰਡ ਦਸਤਕਾਰੀ ਮੇਲੇ ਵਿੱਚ ਦਰਸ਼ਕਾਂ ਨੂੰ ਇਸ ਵਾਰ ਮਹਾਰਾਸ਼ਟਰ ਦੀਆਂ ਵੀਰ ਗਥਾਵਾਂ ਦੀ ਝਲਕ ਦੇਖਣ ਨੂੰ ਮਿਲੇਗੀ। ਇਸ ਬਾਰ ‘ਥੀਮ ਸਟੇਟ’ ਦੇ ਰੂਪ ਵਿੱਚ ਮਹਾਰਾਸ਼ਟਰ ਤੇ ਹਿੱਸੇਦਾਰ ਦੇਸ਼ ਦੇ ਰੂਪ ਵਿੱਚ ਥਾਈਲੈਂਡ ਮੇਲੇ ਵਿੱਚ ਸ਼ਿਰਕਤ ਕਰੇਗਾ। ਮਹਾਰਾਸ਼ਟਰ ਟੂਰਿਜ਼ਮ ਅਧਿਕਾਰੀਆਂ ਨੇ ਮੇਲਾ ਕੰਪਲੈਕਸ ਦਾ ਦੌਰਾ ਕੀਤਾ। ਇਸ ਦੌਰਾਨ ਮਹਾਰਾਸ਼ਟਰ ਸੈਰ ਸਪਾਟਾ ਵਿਭਾਗ ਦੇ ਪ੍ਰਬੰਧ ਨਿਰਦੇਸ਼ਕ ਅਭਿਮੰਨਿਊ ਕਾਲੇ ਤੇ ਨਿਰਦੇਸ਼ਕ ਆਸ਼ੂਤੋਸ਼ ਰਾਠੌਰ ਨੇ ਪੂਰੇ ਮੇਲਾ ਕੰਪਲੈਕਸ ਦਾ ਦੌਰਾ ਕੀਤਾ। ਹਰਿਆਣਾ ਸੈਰ ਸਪਾਟਾ ਵਿਭਾਗ ਦੇ ਅਧਿਕਾਰੀ ਵੀ ਉਨ੍ਹਾਂ ਨਾਲ ਮੌਜੂਦ ਰਹੇ। ਇਸ ਤੋਂ ਪਹਿਲਾ 2006 ਵਿੱਚ ਮਹਾਰਾਸ਼ਟਰ ਨੂੰ ਸੂਰਜਕੁੰਡ ਮੇਲੇ ਦਾ ਥੀਮ ਸਟੇਟ ਬਣਾਇਆ ਗਿਆ ਸੀ। ਹਰਿਆਣਾ ਸੈਰ ਸਪਾਟਾ ਵਿਭਾਗ ਦੇ ਪ੍ਰਬੰਧ ਨਿਦੇਸ਼ਕ ਅਭਿਮੰਨਿਊ ਕਾਲੇ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਸੂਰਜਕੁੰਡ ਮੇਲੇ ਵਿੱਚ ਮਹਾਰਾਸ਼ਟਰ ਦੀ ਇਤਿਹਾਸਕ ਵਿਰਾਸਤ ਨੂੰ ਵੀ ਪੇਸ਼ ਕੀਤਾ ਜਾਵੇਗਾ। ਆਜ਼ਾਦੀ ਦੀ ਲੜਾਈ ਵਿੱਚ ਵੀ ਮਹਾਰਾਸ਼ਟਰ ਦੇ ਲੋਕਾਂ ਦਾ ਯੋਗਦਾਨ ਰਿਹਾ ਸੀ। ਅਜਿਹੇ ਵੀਰ ਸਪੂਤਾਂ ਦੇ ਬਾਰੇ ਵੀ ਨੌਜਵਾਨ ਪੀੜ੍ਹੀ ਨੂੰ ਜਾਣਕਾਰੀ ਦਿੱਤੀ ਜਾਵੇਗੀ। ਮੁੱਖ ਰੂਪ ਤੋਂ ਸ਼ਿਵਾ ਜੀ ਦੇ ਜੀਵਨ ਨੂੰ ਮੇਲੇ ਵਿੱਚ ਦਰਸਾਇਆ ਜਾਵੇਗਾ। ਮਹਾਰਾਸ਼ਟਰ ਸੈਰ ਸਪਾਟਾ ਵਿਭਾਗ ਦੇ ਅਧਿਕਾਰੀ ਫਿਰ ਤੋਂ ਦੌਰਾ ਕਰਨਗੇ। ਸੈਰ ਸਪਾਟਾ ਵਿਭਾਗ ਦੇ ਪ੍ਰਬੰਧ ਨਿਰਦੇਸ਼ਕ ਰਾਜੇਸ਼ ਜੂਨ ਨੇ ਦੱਸਿਆ ਕਿ ਸਥਾਨਕ ਪੱਧਰ ਤੇ ਮੇਲਾ ਕੰਪਲੈਕਸ ਵਿੱਚ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ। ਮੀਡੀਆ ਸੈਂਟਰ ਦੇ ਨੇੜੇ ਵਾਲੀ ਪਾਰਕਿੰਗ ਦੀ ਥਾਂ ਵੱਡਾ ਕੀਤੀ ਜਾਵੇਗੀ। ਇਰੋਜ਼ ਗਾਰਡਨ ਦੇ ਸਾਹਮਣੇ ਗੇਟ ਨੰਬਰ-2 ਦਾ ਸੁੰਦਰੀਕਰਨ ਕੀਤਾ ਜਾਵੇਗਾ।