ਰਾਹੁਲ ਗਾਂਧੀ ਨੇ ਫਿਰ ਚੁੱਕਿਆ ਰਾਫੇਲ ਮੁੱਦਾ, ਕਿਹਾ-ਅਸਤੀਫਾ ਦਵੇ ਸੀਤਾਰਮਨ

20

September

2018

ਨਵੀਂ ਦਿੱਲੀ— ਰਾਫੇਲ ਸੌਦੇ 'ਤੇ ਜਾਰੀ ਵਿਵਾਦ ਰੁੱਕਣ ਦਾ ਨਾਂ ਨਹੀਂ ਲੈ ਰਿਹਾ ਹੈ। ਵਿਰੋਧੀ ਧਿਰ ਅਤੇ ਸਰਕਾਰ ਇਕ ਦੂਜੇ 'ਤੇ ਦੋਸ਼ ਲਗਾ ਰਹੀ ਹੈ। ਇਸ ਸਿਆਸੀ ਲੜਾਈ ਵਿਚਾਲੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਇਕ ਵਾਰ ਮੋਦੀ ਸਰਕਾਰ 'ਤੇ ਹਮਲਾ ਬੋਲਿਆ ਹੈ। ਰਾਹੁਲ ਨੇ ਦੋਸ਼ ਲਗਾਇਆ ਕਿ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਰਾਫੇਲ ਸੌਦੇ ਨੂੰ ਲੈ ਕੇ ਵਾਰ-ਵਾਰ ਝੂਲ ਬੋਲ ਰਹੀ ਹੈ ਅਤੇ ਹਰ ਵਾਰ ਉਨ੍ਹਾਂ ਦਾ ਝੂਠ ਫੜਿਆ ਜਾ ਰਿਹਾ ਹੈ। ਇਸ ਲਈ ਉਨ੍ਹਾਂ ਨੂੰ ਅਹੁਦੇ ਤੋਂ ਅਸਤੀਫਾ ਦੇਣਾ ਚਾਹੀਦਾ ਹੈ। ਕਾਂਗਰਸ ਪ੍ਰਧਾਨ ਨੇ ਰੱਖਿਆ ਮੰਤਰੀ ਨੂੰ ਰਾਫੇਲ ਮੰਤਰੀ ਕਰਾਰ ਦਿੰਦੇ ਹੋਏ ਕਿਹਾ ਕਿ ਇਸ ਸੌਦੇ 'ਤੇ ਝੂਠ ਬੋਲਣ ਕਾਰਨ ਉਨ੍ਹਾਂ ਦੀ ਸਥਿਤੀ ਤਰਸਯੋਗ ਹੋ ਗਈ ਹੈ ਅਤੇ ਉਨ੍ਹਾਂ ਨੂੰ ਹਰ ਹਾਲ 'ਚ ਅਸਤੀਫਾ ਦੇ ਦੇਣਾ ਚਾਹੀਦਾ ਹੈ। ਰਾਹੁਲ ਨੇ ਵੀਰਵਾਰ ਨੂੰ ਟਵੀਟ ਕਰਕੇ ਕਿਹਾ ਕਿ ਰੱਖਿਆ ਮੰਤਰੀ ਦੀ ਭ੍ਰਿਸ਼ਟਾਚਾਰ ਤੋਂ ਬਚਣ ਦੀ ਕੋਸ਼ਿਸ਼ 'ਚ ਝੂਠ ਬੋਲਣਾ ਫਿਰ ਫੜਿਆ ਗਿਆ ਹੈ। ਐਚ.ਏ.ਐਲ. ਦੇ ਸਾਬਕਾ ਮੁਖੀ ਕੇ.ਐਸ.ਰਾਜੂ ਨੇ ਸੀਤਾਰਮਨ ਦੇ ਝੂਠ ਦੀ ਪੋਲ ਖੋਲ ਦਿੱਤੀ ਹੈ। ਅਜਿਹੇ 'ਚ ਉਨ੍ਹਾਂ ਦੀ ਸਥਿਤੀ ਖਰਾਬ ਹੋ ਗਈ ਅਤੇ ਉਨ੍ਹਾਂ ਨੂੰ ਅਸਤੀਫਾ ਦੇਣਾ ਚਾਹੀਦਾ ਹੈ।