ਉਤਰਾਖੰਡ ਵਿਧਾਨਸਭਾ 'ਚ ਗਾਂ ਨੂੰ 'ਰਾਸ਼ਟਰ ਮਾਤਾ' ਐਲਾਨ ਕਰਨ ਦਾ ਪ੍ਰਸਤਾਵ ਪਾਸ

20

September

2018

ਨਵੀਂ ਦਿੱਲੀ— ਦੇਵਭੂਮੀ ਉਤਰਾਖੰਡ ਦੇਸ਼ ਦਾ ਪਹਿਲਾਂ ਅਜਿਹਾ ਰਾਜ ਬਣ ਗਿਆ ਹੈ, ਜਿਸ ਨੇ ਗਊ ਨੂੰ ਰਾਸ਼ਟਰ ਮਾਤਾ ਦਾ ਦਰਜਾ ਦਿਵਾਉਣ ਦੀ ਪਹਿਲ ਕੀਤੀ ਹੈ। ਉਤਰਾਖੰਡ ਸਰਕਾਰ ਗਊ ਮਾਤਾ ਨੂੰ ਰਾਸ਼ਟਰ ਮਾਤਾ ਘੋਸ਼ਿਤ ਕਰਨ ਲਈ ਇਕ ਪ੍ਰਸਤਾਵ ਬੁੱਧਵਾਰ ਨੂੰ ਵਿਧਾਨਸਭਾ ਸੈਸ਼ਨ 'ਚ ਲੈ ਕੇ ਆਈ। ਵਿਧਾਨਸਭਾ ਦੇ ਮਾਨਸੂਨ ਸੈਸ਼ਨ ਦੇ ਦੂਜੇ ਦਿਨ ਪਸ਼ੂ ਪਾਲਨ ਰਾਜਮੰਤਰੀ ਰੇਖਾ ਆਰਿਆ ਵੱਲੋਂ ਗਾਂ ਨੂੰ ਰਾਸ਼ਟਰ ਮਾਤਾ ਐਲਾਨ ਕਰਨ ਦਾ ਪ੍ਰਸਤਾਵ ਪੇਸ਼ ਕੀਤਾ ਗਿਆ, ਜਿਸ ਨੂੰ ਸਦਨ ਨੇ ਸਹਿਮਤੀ ਨਾਲ ਪਾਸ ਕਰ ਦਿੱਤਾ। ਹੁਣ ਇਸ ਪ੍ਰਸਤਾਵ ਨੂੰ ਕੇਂਦਰ ਸਰਕਾਰ ਕੋਲ ਭੇਜਿਆ ਜਾਵੇਗਾ। ਪਸ਼ੂ ਪਾਲਨ ਰਾਜਮੰਤਰੀ ਰੇਖਾ ਆਰਿਆ ਨੇ ਕਿਹਾ ਕਿ ਗਾਂ ਨੂੰ ਰਾਸ਼ਟਰਮਾਤਾ ਐਲਾਨ ਕੀਤਾ ਜਾਣਾ ਚਾਹੀਦਾ ਹੈ। ਗਾਂ ਹਿੰਦੂਆਂ ਲਈ ਮਾਂ ਦਾ ਰੂਪ ਹੁੰਦੀ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੇ ਕਰੋੜਾਂ ਲੋਕਾਂ ਦੀਆਂ ਭਾਵਨਾਵਾਂ ਗਊ ਮਾਤਾ ਨਾਲ ਜੁੜੀਆਂ ਹਨ। ਵਿਗਿਆਨਕਾਂ ਨੇ ਵੀ ਇਸ ਗੱਲ ਨੂੰ ਮੰਨਿਆ ਕਿ ਗਾਂ ਆਕਸੀਜਨ ਲੈਣ ਦੇ ਨਾਲ-ਨਾਲ ਆਕਸੀਜਨ ਛੱਡਦੀ ਵੀ ਹੈ। ਇਸ ਪ੍ਰਸਤਾਵ ਦਾ ਸੱਤਾ ਪੱਖ ਨਾਲ ਵਿਧਾਇਕ ਪ੍ਰੀਤਮ ਸਿੰਘ ਪੰਵਾਰ ਨੇ ਵੀ ਸਮਰਥਨ ਕੀਤਾ। ਦੂਜੇ ਪਾਸੇ ਕਾਂਗਰਸ ਨੇ ਗਾਂ ਨੂੰ ਰਾਸ਼ਟਰਮਾਤਾ ਘੋਸ਼ਿਤ ਕਰਨ ਦੀ ਤਾਰੀਫ ਕੀਤੀ ਪਰ ਨਾਲ ਹੀ ਰਾਜ ਸਰਕਾਰ ਦੇ ਇਸ ਪਹਿਲ 'ਤੇ ਸਵਾਲ ਚੁੱਕਦੇ ਹੋਏ ਕਿਹਾ ਕਿ ਸਹੀ ਤਰੀਕੇ ਨਾਲ ਗਊ ਰੱਖਿਆ ਹੋਣੀ ਚਾਹੀਦੀ ਹੈ।