Arash Info Corporation

ਟਾਟਾ ਕੰਪਨੀ ਦੇ ਮੈਨੇਜਰ ਦੇ ਕਤਲ ਦੇ ਦੋਸ਼ ਹੇਠ ਮੁਲਜ਼ਮ ਗ੍ਰਿਫ਼ਤਾਰ

12

November

2018

ਫਰੀਦਾਬਾਦ, ਇੱਥੋਂ ਦੇ ਹਾਰਡਵੇਅਰ ਚੌਕ ਨੇੜੇ ਟਾਟਾ ਸਟੀਲ ਕੰਪਨੀ ਦੇ ਯਾਰਡ ਵਿੱਚ ਮੈਨੇਜਰ ਅਰਿੰਦਮਪਾਲ ਸਿੰਘ ਦੇ ਕਤਲ ਦੇ ਦੋਸ਼ ਵਿੱਚ ਵਿਸ਼ਵਾਸ ਪਾਂਡੇ ਨਾਂ ਦੇ ਸਾਬਕਾ ਮੁਲਾਜ਼ਮ ਨੂੰ ਸੈਨਿਕ ਕਲੋਨੀ ਨੇੜਿਉਂ ਗ੍ਰਿਫ਼ਤਾਰ ਕਰ ਲਿਆ ਤੇ ਉਸ ਕੋਲੋਂ ਵਾਰਦਾਤ ਲਈ ਇਸਤੇਮਾਲ ਕੀਤਾ ਗਿਆ ਦੇਸ਼ੀ ਪਿਸਤੌਲ ਤੇ ਦੋ ਦਰਜਨ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ। ਪੁਲੀਸ ਕਮਿਸ਼ਨ ਅਮਿਤਾਬ ਸਿੰਘ ਢਿੱਲੋਂ ਨੇ ਦੱਸਿਆ ਕਿ ਵਿਸ਼ਵਾਸ ਪਾਂਡੇ ਨੂੰ ਸ਼ੱਕ ਸੀ ਕਿ ਅਰਿੰਦਮਪਾਲ ਤੇ ਸਾਥੀਆਂ ਵੱਲੋਂ ਉਸ ਨੂੰ ਸਾਜ਼ਿਸ਼ ਤਹਿਤ ਕੰਪਨੀ ਵਿੱਚੋਂ ਕੱਢਵਾ ਦਿੱਤਾ ਗਿਆ ਸੀ ਤੇ ਇਸ ਦਾ ਬਦਲਾ ਲੈਣ ਲਈ ਉਸ ਨੇ ਮੈਨੇਜਰ ਤੇ 3 ਹੋਰ ਮੁਲਾਜ਼ਮਾਂ ਨੂੰ ਮਾਰਨ ਦੀ ਸਾਜ਼ਿਸ਼ ਰਚੀ। ਪੁਲੀਸ ਮੁਤਾਬਕ ਵਾਰਦਾਤ ਮਗਰੋਂ ਪਾਂਡੇ ਨੇ ਸਿੰਘਾਪੁਰ ਜਾਣ ਦੀ ਯੋਜਨਾ ਬਣਾਈ ਤੇ ਚੰਡੀਗੜ੍ਹ ਦੇ ਇੱਕ ਏਜੰਟ ਰਾਹੀਂ 15 ਨਵੰਬਰ 2018 ਤੱਕ ਦੇਸ਼ ਛੱਡਣ ਜਾ ਰਿਹਾ ਸੀ। ਉਸ ਨੇ ਪੁਲੀਸ ਨੂੰ ਦੱਸਿਆ ਕਿ ਦੇਸੀ ਪਿਸਤੌਲ ਤੇ 25 ਕਾਰਤੂਸ 90 ਹਜ਼ਾਰ ਵਿੱਚ ਯੂਪੀ ਦੇ ਅਲਾਹਾਬਾਦ ਤੋਂ ਖਰੀਦੇ ਤੇ ਵਾਰਦਾਤ ਅੰਜ਼ਾਮ ਕਰਨ ਤੋਂ ਪਹਿਲਾਂ 2 ਰੌਂਦ ਚਲਾ ਕੇ ਪ੍ਰੈਕਟਿਸ ਵੀ ਕੀਤੀ। ਮਾਮਲਾ ਅਪਰਾਧ ਸ਼ਾਖਾ ਨੂੰ ਸੌਂਪਿਆ ਗਿਆ ਸੀ ਕਿਉਂਕਿ ਸਨਅਤਕਾਰਾਂ ਵਿੱਚ ਦਹਿਸ਼ਤ ਪੈਦਾ ਹੋ ਗਈ ਸੀ।