ਹੱਤਿਆ ਦੇ ਮੁਲਜ਼ਮ ਨੂੰ ਜੇਲ੍ਹ ਭੇਜਿਆ

29

October

2018

ਲਾਲੜੂ, ਅੰਬਾਲਾ-ਚੰਡੀਗੜ੍ਹ ਮੁੱਖ ਮਾਰਗ ’ਤੇ ਸਥਿਤ ਝਰਮਲ ਨਦੀ ਦੇ ਨੇੜੇ ਬੀਤੀ 17 ਅਕਤੂਬਰ ਨੂੰ ਖੰਡਰਨੁਮਾ ਇਮਾਰਤ ’ਚੋਂ 26 ਸਾਲਾਂ ਦੀ ਔਰਤ ਦੀ ਬੇਹੋਸ਼ੀ ਹਾਲਤ ਵਿੱਚ ਮਿਲੀ ਸੀ। ਬਾਅਦ ਵਿੱਚ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਸੀ। ਉਸ ਦੀ ਸ਼ਨਾਖਤ ਰਾਣੀ ਦੇਵੀ ਪਤਨੀ ਵਿਜੇ ਕੁਮਾਰ ਵਾਸੀ ਪ੍ਰੇਮ ਨਗਰ ਲਾਲੜੂ ਮੰਡੀ ਵਜੋਂ ਹੋਈ ਸੀ। ਇਸ ਸਬੰਧੀ ਸੁਨੀਲ ਕੁਮਾਰ ਪਾਂਡੇ ਨੂੰ ਕਤਲ ਦੇ ਮਾਮਲੇ ਵਿੱਚ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਸੀ ਜੋ ਇਸ ਔਰਤ ਦਾ ਦੂਰ ਦਾ ਰਿਸ਼ਤੇਵਾਰ ਸੀ। ਪੁਲੀਸ ਨੇ ਉਸ ਤੋਂ ਸਖਤੀ ਨਾਲ ਪੁੱਛਗਿੱਛ ਕੀਤੀ ਤੇ ਮੁਲਜ਼ਮ ਨੇ ਆਪਣਾ ਜੁਰਮ ਕਬੂਲ ਕਰ ਲਿਆ। ਉਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤੇ ਪੁਲੀਸ ਰਿਮਾਂਡ ਦੌਰਾਨ ਉਸ ਨੇ ਖੁਲਾਸਾ ਕੀਤਾ ਕਿ ਉਸ ਨੇ 15 ਅਕਤੂਬਰ ਦੀ ਰਾਤ ਨੂੰ ਰਾਣੀ ਦੇ ਮੂੰਹ ਅਤੇ ਸਿਰ ’ਤੇ ਇੱਟਾਂ ਮਾਰ ਕੇ ਇਕ ਬੇਆਬਾਦ ਇਮਾਰਤ ਵਿੱਚ ਮ੍ਰਿਤਕ ਸਮਝ ਕੇ ਸੁੱਟ ਦਿੱਤਾ ਤੇ ਫਰਾਰ ਹੋ ਗਿਆ ਜਿਥੇ ਉਹ ਸਾਰੀ ਰਾਤ ਅਰਧ ਬੇਹੋਸ਼ੀ ਦੀ ਹਾਲਤ ਵਿੱਚ ਪਈ ਰਹੀ। ਸਵੇਰੇ ਪੁਲੀਸ ਦੀ ਮਦਦ ਨਾਲ ਉਸ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿਥੇ 17 ਅਕਤੂਬਰ ਨੂੰ ਉਸ ਦੀ ਮੌਤ ਹੋ ਗਈ। ਮਾਮਲੇ ਦੀ ਜਾਂਚ ਕਰ ਰਹੇ ਅਧਿਕਾਰੀ ਫੂਲ ਚੰਦ ਨੇ ਦੱਸਿਆ ਕਿ ਕਤਲ ਲਈ ਵਰਤੀ ਗਈ ਇੱਟ ਪੁਲੀਸ ਨੇ ਬਰਾਮਦ ਕਰ ਲਈ ਹੈ ਤੇ ਮੁਲਜ਼ਮ ਦੇ ਮੋਬਾਈਲ ਫੋਨ ਦੀ ਕਾਲ ਡਿਟੇਲ ਕਢਵਾਈ ਜਾ ਰਹੀ ਹੈ। ਅਦਾਲਤ ਨੇ ਉਸ ਨੂੰ 11 ਨਵੰਬਰ ਤੱਕ ਜੁਡੀਸ਼ੀਅਲ ਹਿਰਾਸਤ ਤਹਿਤ ਪਟਿਆਲਾ ਜੇਲ੍ਹ ਭੇਜ ਦਿੱਤਾ ਹੈ।