ਪੰਜਾਬ ਸਰਕਾਰ ਵੱਲੋਂ ਕਰਮਚਾਰੀਆਂ ਦੇ ਮੋਬਾਇਲ ਭੱਤਿਅਾਂ 'ਚ ਕਟੌਤੀ ਕਰਨਾ ਮੰਦਭਾਗਾ ਫੈਸਲਾ

04

August

2020

ਅਮਰਗੜ੍ਹ 04 ਅਗਸਤ (ਹਰੀਸ਼ ਅਬਰੋਲ )ਪੰਜਾਬ ਸਰਕਾਰ ਦੇ ਵਿੱਤ ਵਿਭਾਗ ਨੇ ਸੂਬੇ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਮੋਬਾਇਲ ਭੱਤਿਅਾਂ 'ਚ ਭਾਰੀ ਕਟੌਤੀ ਕਰਕੇ ਮੁਲਾਜ਼ਮ ਵਰਗ ਨਾਲ ਧ੍ਰੋਹ ਕਮਾਇਆ ਹੈ।ਜਿਸ ਦਾ ਡਟ ਕੇ ਵਿਰੋਧ ਕੀਤਾ ਜਾਵੇਗਾ।ਅੱਜ ਪੱਤਰਕਾਰਾਂ ਨਾਲ ਵਿਸ਼ੇਸ਼ ਮੁਲਾਕਾਤ ਦੌਰਾਨ ਮਲਟੀਪਰਪਜ ਹੈਲਥ ਇੰਪਲਾਈਜ ਯੂਨੀਅਨ ਦੇ ਸੂਬਾ ਪ੍ਰੈੱਸ ਸਕੱਤਰ ਜਗਤਾਰ ਸਿੰਘ ਸਿੱਧੂ ਹੈਲਥ ਸੁਪਰਵਾਈਜ਼ਰ ਸੀ ਐਚ ਸੀ ਅਮਰਗੜ੍ਹ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕੀਤੀ ਕਟੌਤੀ ਮੁਤਾਬਿਕ ਗਰੁੱਪ 'ਏ' ਦੇ ਅਧਿਕਾਰੀਆਂ ਨੂੰ 250 ਰੁਪਏ, ਗਰੁੱਪ 'ਬੀ' ਦੇ ਅਧਿਕਾਰੀਆਂ ਨੂੰ 175 ਰੁਪਏ' ਗਰੁੱਪ 'ਸੀ' ਅਤੇ ਗਰੁੱਪ 'ਡੀ' ਦੇ ਕਰਮਚਾਰੀਆਂ ਨੂੰ 150- 150 ਰੁਪਏ ਪ੍ਰਤੀ ਮੋਬਾਇਲ ਭੱਤਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਇਹ ਭੱਤੇ ਉਦੋਂ ਘੱਟ ਕਰ ਦਿੱਤਾ ਜਦੋਂ ਕਰਮਚਾਰੀ ਵਧੇਰੇ ਕੰਮ ਆਨਲਾਈਨ ਤੇ ਟੈਲੀਫੋਨ ਤੇ ਕਰ ਰਹੇ ਹਨ ਕਰੋਨਾ ਮਹਾਂਮਾਰੀ ਨੂੰ ਮੱਦੇ ਨਜ਼ਰ ਰੱਖਦੇ ਹੋਏ ਸਰਕਾਰ ਦੇ ਇਹ ਸਰਕਾਰੀ ਵਿਭਾਗਾਂ ਨੂੰ ਹਦਾਇਤਾਂ ਸਨ ਕਿ ਜ਼ਿਆਦਾਤਰ ਦਫ਼ਤਰੀ ਕੰਮ ਆਪਸੀ ਦੂਰੀ ਬਣਾ ਕੇ ਅਤੇ ਘਰਾਂ ਤੋਂ ਮੋਬਾਈਲ ਅਤੇ ਇੰਟਰਨੈਟ ਰਾਹੀਂ ਹੀ ਕੀਤਾ ਜਾਵੇ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਕਰਮਚਾਰੀ ਜ਼ਿਆਦਾਤਰ ਦਫ਼ਤਰੀ ਕੰਮ ਇੰਟਰਨੈੱਟ ਤੇ ਕਰ ਰਹੇ ਹਨ ਜੋ ਕਿ ਸਰਕਾਰ ਵੱਲੋਂ ਦਿੱਤਾ ਜਾਂਦਾ ਮੋਬਇਲ ਭੱਤਾ ਪਹਿਲਾਂ ਹੀ ਘੱਟ ਸੀ ਤੇ ਹੁਣ ਕਟੌਤੀ ਕਾਰਨ ਤਾਂ ਹੋਰ ਘੱਟ ਹੋ ਗਿਆ ਹੈ। ਦੂਜੇ ਪਾਸੇ ਸਰਕਾਰ ਦਾ ਫੈਸਲਾ ਕਿ ਕੇਂਦਰੀ ਪੈਟਰਨ ਤੇ ਪੰਜਾਬ ਦੇ ਮੁਲਾਜ਼ਮਾਂ ਦੀਆਂ ਤਨਖਾਹਾਂ ਕਾਰਨ ਦੇ ਕਰਕੇ ਤਾਂ ਮੁਲਾਜ਼ਮ ਪਹਿਲਾਂ ਹੀ ਸਰਕਾਰ ਦੇ ਡਟ ਕੇ ਵਿਰੋਧ ਕਰਨ ਵਿੱਚ ਜੁੱਟੇ ਹੋਏ ਹਨ।ਉਨ੍ਹਾਂ ਕਿਹਾ ਕਿ ਇਕ ਮਹਾਂਮਾਰੀ ਕੋਵਿਡ 19 ਤੋਂ ਪ੍ਰੇਸ਼ਾਨ ਮੁਲਾਜ਼ਮ ਦੂਜੇ ਸਰਕਾਰ ਦੇ ਕੀਤੇ ਜਾ ਰਹੇ ਗਲਤ ਫੈਸਲਿਆਂ ਤੋਂ ਜੋ ਸਰਕਾਰ ਲਈ ਆਉਣ ਵਾਲੇ ਸਮੇਂ ਵਿੱਚ ਘਾਤਕ ਹੋਣਗੇ ਯੂਨੀਅਨ ਆਗੂ ਨੇ ਕਿਹਾ ਜੇਕਰ ਸਰਕਾਰ ਵਾਕਿਅਾ ਹੀ ਪੰਜਾਬ ਦੇ ਲੋਕਾਂ ਦੀ ਭਲਾਈ ਚਾਹੁੰਦੀ ਹੈ ਤਾਂ ਆਪਣੇ ਵਿਧਾਇਕਾਂ ਅਤੇ ਮੰਤਰੀਆਂ ਦੇ ਭੱਤੇ ਅਤੇ ਇਕ ਤੋਂ ਵੱਧ ਪੈਨਸ਼ਨਾਂ ਤੇ ਹੋਰ ਫਜ਼ੂਲ ਖਰਚੀ ਬੰਦ ਕਰੇ। ਜ਼ਿਕਰਯੋਗ ਹੈ ਕਿ ਮੁਲਾਜ਼ਮ ਸੰਘਰਸ਼ ਕਮੇਟੀ ਪੰਜਾਬ ਨੇ 7 ਅਗਸਤ ਨੂੰ ਕੈਪਟਨ ਦਾ ਮੋਤੀ ਮਹਿਲ ਘੇਰਨ ਦਾ ਐਲਾਨ ਪਹਿਲਾਂ ਹੀ ਕੀਤਾ ਹੋਇਆ ਹੈ।