Arash Info Corporation

ਸਿੱਖਿਆ ਵਿਭਾਗ ਵੱਲੋਂ ਸਾਹਿਤਕ ਮਿਲਣੀਅਾਂ - ਇੱਕ ਨਿਵੇਕਲੀ ਸੋਚ

25

April

2020

ਪੜ੍ਹਨ, ਲਿਖਣ ਅਤੇ ਸਮਝਣ ਦੇ ਗੁਣ ਸਕੂਲ ਦੇ ਵਾਤਾਵਰਨ ਵਿੱਚ ਅਧਿਆਪਕ ਦੀ ਦੇਣ ਹੁੰਦੇ ਹਨ| ਅਧਿਆਪਕ ਦੀ ਸ਼ਖਸੀਅਤ ਦਾ ਪ੍ਭਾਵ ਬੱਚਿਆਂ ਰਾਹੀਂ ਸਮਾਜ ਦੇ ਹਰ ਕੋਨੇ ਵਿੱਚ ਪਹੁੰਚ ਜਾਂਦਾ ਹੈ| ਕਈ ਵਾਰ ਕਿਤਾਬੀ ਪਾਠਕ੍ਮ ਕਰਕੇ ਬਿਹਤਰ ਨਾਲੋਂ ਹੋਰ ਬਿਹਤਰ ਕਰਨ ਦਾ ਵਿਦਿਆਰਥੀਆਂ 'ਤੇ ਮਾਨਸਿਕ ਅਤੇ ਸਮਾਜਿਕ ਦਬਾਅ ਬਣ ਜਾਂਦਾ ਹੈ ਅਤੇ ਅਜਿਹੇ ਬੇਲੋੜੀਂਦੇ ਦਬਾਅ ਬਣ ਜਾਣ ਕਾਰਨ ਕਈ ਵਿਦਿਆਰਥੀ ਇਸ ਨਿਰਾਸ਼ਾ ਦੇ ਚੱਕਰਵਿਊ ਵਿੱਚੋਂ ਬਾਹਰ ਨਿਕਲਣ ਵਿੱਚ ਅਸਮਰੱਥ ਹੋ ਜਾਂਦੇ ਹਨ| ਅਜਿਹੇ ਸਮੇਂ ਇੱਕ ਸਾਹਿਤਕਾਰ ਅਧਿਅਾਪਕ ਅਾਪਣੀ ਵਿਲੱਖਣ ਕਲਾ ਨਾਲ ਪੜ੍ਹਨ ਦੀ ਰੁਚੀ ਵਿਦਿਆਰਥੀ ਅੰਦਰ ਵਿਕਸਤ ਕਰ ਦਿੰਦਾ ਹੈ| ਨਿਰਾਸ਼ਾ ਦੇ ਚੱਕਰਵਿਊ ਵਿੱਚ ਫਸਿਆ ਵਿਦਿਆਰਥੀ ਨਾ ਕੇਵਲ ਅਾਪਣੀ ਕਲਾ ਨੂੰ ਪਛਾਣ ਕੇ ਜਮਾਤਾਂ ਪਾਸ ਕਰਦਾ ਹੈ ਸਗੋਂ ਸਮਾਜ ਦੇ ਸੁਲਝੇ ਹੋਏ ਨਾਗਰਿਕ ਦੇ ਰੂਪ ਵਿੱਚ ਵਿਕਸਿਤ ਹੋ ਕੇ ਕਾ੍ਂਤੀਕਾਰੀ ਅਤੇ ਵਿਕਾਸਸ਼ੀਲ ਸੋਚ ਨਾਲ ਅਗਾਂਹਵਧੂ ਤਬਦੀਲੀਆਂ ਲਿਆਉਣ ਲਈ ਵੀ ਯਤਨਸ਼ੀਲ ਹੋ ਜਾਂਦਾ ਹੈ| ਸਿੱਖਿਆ ਵਿਭਾਗ ਪੰਜਾਬ ਦੇ ਹਜ਼ਾਰਾਂ ਦੀ ਗਿਣਤੀ ਵਿੱਚ ਸਾਹਿਤਕਾਰ ਅਤੇ ਕਲਾਕਾਰ ਅਧਿਅਾਪਕਾਂ ਨੂੰ ਇੱਕ ਸਾਂਝਾ ਮੰਚ ਪ੍ਦਾਨ ਕਰਨ ਲਈ ਨਿਵੇਕਲਾ ੳੁੱਦਮ ਕਰਨ ਵਾਲੇ ਕਿ੍ਸ਼ਨ ਕੁਮਾਰ ਅਾਈ.ਏ.ਅੈੱਸ. ਸਕੱਤਰ ਸਕੂਲ ਸਿੱਖਿਆ ਪੰਜਾਬ ਨੇ ਪਿਛਲੇ ਸਾਲ ਤਿੰਨ ਲੜੀਵਾਰ ਮੀਟਿੰਗਾਂ ਕਰਕੇ ਸਾਹਿਤਕਾਰ ਅਤੇ ਕਲਾਕਾਰ ਅਧਿਆਪਕਾਂ ਦੀ ੳੂਰਜਾ ਨੂੰ ਨਵਿਆਉਣ ਦਾ ਸਫ਼ਲ ਕਾਰਜ ਕੀਤਾ| ਇੱਥੋਂ ਤੱਕ ਕਿ ਪੰਜਾਬ ਸਰਕਾਰ ਵੱਲੋਂ ਸਾਹਿਤਕਾਰ ਅਤੇ ਕਲਾਕਾਰ ਅਧਿਆਪਕਾਂ ਦੀ ਪੈਰਵੀ ਕਰਦਿਅਾਂ ਮਹੀਨੇ ਵਿੱਚ ਇੱਕ ਅਾਨ ਡਿੳੂਟੀ ਕੇਵਲ ਸਾਹਿਤਕ ਜਾਂ ਰੰਗ-ਮੰਚ ਸਰਗਰਮੀਆਂ ਲਈ ਵੀ ਲਾਗੂ ਕਰਵਾ ਦਿੱਤੀ| ਸਾਹਿਤਕਾਰ ਅਧਿਆਪਕ ਸਾਹਿਤ ਨੂੰ ਖੁੱਲ੍ਹ ਕੇ ਲਿਖਣ ਇਸ ਲਈ ੳੁਹਨਾਂ 'ਤੇ ਲੱਗੀਆਂ ਵਿਧਾਨਿਕ ਬੰਦਿਸ਼ਾਂ ਤੋਂ ਵੀ ਸਾਹਿਤ, ਵਿਗਿਅਾਨ ਅਤੇ ਰਚਨਾਤਮਿਕ ਲਿਖਤਾਂ ਨੂੰ ਮੁਕਤ ਕਰਵਾਇਆ| ਸੱਚਮੁੱਚ ਹੀ ਇਹ ਕਾਬਿਲੇ ਤਾਰੀਫ਼ ਕਾਰਜ ਹੈ ਜਿਸ ਨੂੰ ਸਾਹਿਤਕ ਖੇਤਰ ਵਿੱਚ ਖ਼ੂਬ ਸਰਾਹਿਆ ਵੀ ਗਿਅਾ| ਅਧਿਅਾਪਕਾਂ ਦੇ ਜ਼ਿਹਨ ਵਿੱਚ ਸਹਿਜੇ ਹੀ ਵਿਦਿਆਰਥੀ, ਵਿਦਿਆਰਥੀਆਂ ਦੇ ਹਿੱਤਾਂ ਦੀ ਗੱਲਬਾਤ ਅਤੇ ਵਿਦਿਆਰਥੀ ਦੇ ਘਰੇਲੂ ਅਤੇ ਸਮਾਜਿਕ ਮਾਹੌਲ ਦਾ ਖਰੜਾ ਹਰ ਪਲ ੳੁਕਰਦਾ ਰਹਿੰਦਾ ਹੈ| ਵਿਦਿਆਰਥੀਆਂ ਅਤੇ ਅਧਿਆਪਕਾਂ ਦੀਅਾਂ ਪਾ੍ਪਤੀਅਾਂ ਦੇ ਸੋਹਲੇ ਤਾਂ ਅਧਿਅਾਪਕਾਂ ਦੀ ਕਲਮ ਹਰ ਸਮੇਂ ਗਾੳੁਂਦੀ ਹੀ ਹੈ ਪਰ ਜਦ ਕਦੇ ਵੀ ਵਿਦਿਆਰਥੀਆਂ 'ਤੇ ਕਿਸੇ ਕਿਸਮ ਦੀ ਕੋਈ ਮੁਸ਼ਕਿਲ ਵਾਲੀ ਸਥਿਤੀ ਬਣਦੀ ਹੈ ਤਾਂ ਇਹ ਕਲਮ ੳੁਸਦੇ ਭਲੇ ਲਈ ਵੀ ਪੁਕਾਰ ਦਿੰਦੀ ਹੈ| ਇਹਨਾਂ ਗੱਲਾਂ ਨੂੰ ਸਨਮੁੱਖ ਰੱਖਦਿਅਾਂ ਸਕੱਤਰ ਸਕੂਲ ਸਿੱਖਿਆ ਪੰਜਾਬ ਕਿ੍ਸ਼ਨ ਕੁਮਾਰ ਨੇ ਕੋਰੋਨਾ ਵਾਇਰਸ ਦੇ ਸੰਕ੍ਰਮਣ ਤੋਂ ਬਚਾਅ ਲਈ ਸਕੂਲਾਂ ਦੇ ਬੰਦ ਹੋਣ 'ਤੇ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਕੰਮ ਕਰਦੇ ਸਾਹਿਤਕਾਰ ਅਤੇ ਕਲਾਕਾਰ ਅਧਿਆਪਕਾਂ ਨਾਲ ਮੀਟਿੰਗਾਂ ਵਿੱਚ ਸ਼ਿਰਕਤ ਕਰਕੇ ਨਵੀਂ ਪਹਿਲਕਦਮੀ ਕੀਤੀ| ਸਟੇਟ ਕੋਅਾਰਡੀਨੇਟਰ ਅਤੇ ਸਾਹਿਤ ਜਗਤ ਦੇ ਪ੍ਸਿੱਧ ਅਲੋਚਕ ਅਤੇ ਚਿੰਤਕ ਡਾ. ਦਵਿੰਦਰ ਸਿੰਘ ਬੋਹਾ ਨੇ ਅਾਨ-ਲਾਈਨ ਮੀਟਿੰਗਾਂ ਦਾ ਸੰਚਾਲਨ ਕਰਨ ਦਾ ਬੀੜਾ ਚੁੱਕਿਆ ਹੈ| ਮੀਟਿੰਗਾਂ ਵਿੱਚ ਜਿੱਥੇ ਪੰਜਾਬ ਦੇ ਨਾਮਵਰ ਅਧਿਆਪਕ ਸਾਹਿਤਕਾਰਾਂ ਅਤੇ ਕਲਾਕਾਰਾਂ ਨੇ ਅਾਪਣੀ ਸਾਹਿਤਕ ਵੰਨਗੀਆਂ ਨੂੰ ਪੇਸ਼ ਕੀਤਾ ੳੁੱਥੇ ਨਾਲ ਹੀ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਵਿੱਚ ਪੇ੍ਰਨਾਦਾਇਕ ਸਾਹਿਤ ਦੀ ਚੇਟਕ ਨੂੰ ਗਹਿਰਾ ਕਰਨ ਲਈ ਅਾਪਣੇ-ਅਾਪਣੇ ਵਿਚਾਰ ਵੀ ਸਕੱਤਰ ਸਕੂਲ ਸਿੱਖਿਆ ਪੰਜਾਬ ਦੇ ਸਨਮੁੱਖ ਰੱਖੇ| ਇਹਨਾਂ ਮੀਟਿੰਗਾਂ ਵਿੱਚ ਕਥਾਕਾਰ, ਨਾਵਲਕਾਰ, ਕਹਾਣੀਕਾਰ, ਕਲਾਕਾਰ ਅਤੇ ਸਾਹਿਤਕ ਚਿੰਤਕਾਂ ਨੇ ੳੁਚੇਚੇ ਤੌਰ 'ਤੇ ਹਿੱਸਾ ਲਿਆ ਜਿਨ੍ਹਾਂ ਵਿੱਚ ੳੁੱਘੇ ਹਸਤਾਖਰ ੳੁੱਦਮ ਅਾਲਮ, ਕੀਰਤੀ ਕਿਰਪਾਲ, ਸਾਂਵਲ ਧਾਮੀ, ਮਦਨ ਵੀਰਾ, ਬਲਜਿੰਦਰ ਮਾਨ, ਹਰਵਿੰਦਰ ਭੰਡਾਲ, ਹਰਮਨਜੀਤ, ਮਨਜੀਤ ਪੁਰੀ, ਜਤਿੰਦਰ ਹਾਂਸ ਕਥਾਕਾਰ, ਜਸਵੀਰ ਰਾਣਾ, ਅਮਰਜੀਤ ਕਾੳੁਂਕੇ, ਬਲਵਿੰਦਰ ਸੰਧੂ, ਗੁਰਪ੍ਰੀਤ ਮਾਨਸਾ, ਬਿੰਦਰ ਸਿੰਘ ਖੁੱਡੀ ਕਲਾਂ, ਸੁਖਦਰਸ਼ਨ ਸਿੰਘ ਚਹਿਲ, ਰਾਬਿੰਦਰ ਸਿੰਘ ਰੱਬੀ, ਗੁਰਨੈਬ ਮੰਘਾਣੀਅਾ ਅਤੇ ਹੋਰ ਵੀ ਹਜਾਰਾਂ ਦੀ ਗਿਣਤੀ ਵਿੱਚ ਸਾਹਿਤਕਾਰ ਅਤੇ ਕਲਾਕਾਰ ਅਧਿਆਪਕ ਸਨ| ਸਿੱਖਿਆ ਵਿਭਾਗ ਪੰਜਾਬ ਵੱਲੋਂ ਪਹਿਲਾਂ ਹੀ ਲਗਭਗ 13 ਹਜਾਰ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਪੀ੍-ਪਾ੍ਇਮਰੀ ਤੋਂ ਪੰਜਵੀਂ ਤੱਕ ਪੜ੍ਹਦੇ ਵਿਦਿਆਰਥੀਆਂ ਵੱਲੋਂ ਹੱਥ ਲਿਖਤ ਮੈਗਜ਼ੀਨ ਸਕੂਲ ਮੁਖੀਆਂ ਅਤੇ ਅਧਿਆਪਕਾਂ ਦੀ ਅਗਵਾਈ ਵਿੱਚ ਤਿਆਰ ਕੀਤੇ ਜਾ ਰਹੇ ਹਨ| ਇਸੇ ਤਰ੍ਹਾਂ ਸਰਕਾਰੀ ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵੱਲੋਂ ਸਕੂਲ ਦੇ ੳੁਪਲੱਬਧ ਵਿੱਤ ਅਨੁਸਾਰ ਈ-ਮੈਗਜ਼ੀਨ ਜਾਂ ਪਿ੍ੰਟ ਮੈਗਜ਼ੀਨ ਵੀ ਸਾਹਿਤਕ ਰੁਚੀਆਂ ਨੂੰ ਪ੍ਰਫੁੱਲਤ ਕਰਨ ਲਈ ਪ੍ਕਾਸ਼ਿਤ ਕੀਤੇ ਜਾ ਰਹੇ ਹਨ| ਸਰਕਾਰੀ ਸਕੂਲਾਂ ਵਿੱਚ ਬਾਲ ਸਭਾਵਾਂ ਦਾ ਅਾਯੋਜਨ ਨਾਲ ਵਿਦਿਆਰਥੀਆਂ ਦੁਅਾਰਾ ਸਾਹਿਤ ਪੜ੍ਹਨ ਅਤੇ ਰਚਣ ਦੀ ਚੇਟਕ ਨਾਲ ਭਵਿੱਖ ਵਿੱਚ ਮਿਅਾਰੀ ਦਰਜੇ ਦੇ ਹਜਾਰਾਂ-ਲੱਖਾਂ ਬਾਲ ਸਾਹਿਤਕਾਰ ਯਕੀਨਨ ੳੁੱਭਰ ਕੇ ਸਾਹਮਣੇ ਅਾੳੁਣਗੇ| ਜਿਸ ਨਾਲ ਪੰਜਾਬ ਨੂੰ ਪੰਜਾਬੀ ਅਤੇ ਪੰਜਾਬੀਅਤ ਨਾਲ ਅਥਾਹ ਪਿਅਾਰ ਕਰਨ ਵਾਲੇ ਪਾਠਕਾਂ ਅਤੇ ਲੇਖਕਾਂ ਦੀ ਗਿਣਤੀ ਵਿੱਚ ਚੋਖਾ ਵਾਧਾ ਹੋਣ ਦੇ ਸੰਕੇਤ ਹਨ| ਸਿੱਖਿਆ ਵਿਭਾਗ ਪੰਜਾਬ ਦੇ ਸਕੱਤਰ ਕਿ੍ਸ਼ਨ ਕੁਮਾਰ ਦੀ ਅਾਸ਼ਾਵਾਦੀ ਸੋਚ ਅਤੇ ਕਾ੍ਂਤੀਕਾਰੀ ਲੀਹਾਂ ਉੱਤੇ ਚਲਦਿਅਾਂ ਸਾਹਿਤਕਾਰ ਅਤੇ ਕਲਾਕਾਰ ਅਧਿਆਪਕ ਲਗਾਤਾਰ ਸਹੀ ਦਿਸ਼ਾ ਵੱਲ ਕਦਮ ਵਧਾ ਰਹੇ ਹਨ ਜਿਸ ਨਾਲ ਸਿੱਖਿਅਾ ਵਿਭਾਗ ਅਤੇ ਵਿਭਾਗ ਦੇ ਅਧਿਕਾਰੀਆਂ ਦਾ ਨਾਮ ਚੰਗੀਆਂ ਸਫਾਂ ਵਿੱਚ ਦਰਜ਼ ਹੋਵੇਗਾ| ਪਰ ਇਹਨਾਂ ੳੁਪਰਾਲਿਅਾਂ ਨੂੰ ਕੇਵਲ ਮੀਟਿੰਗਾਂ ਤੱਕ ਹੀ ਸੀਮਿਤ ਨਾ ਰਹਿ ਦੇਣ ਦਿੱਤਾ ਜਾਵੇ| ਸਾਹਿਤਕਾਰ ਤੇ ਕਲਾਕਾਰ ਅਧਿਆਪਕ ਨਿਰੰਤਰ ਕੁਝ ਨਵਾਂ ਰਚਣ ਅਤੇ ਸਿਰਜਣ ਲਈ ਇੱਕ ਟੀਮ ਵੱਜੋਂ ਕਾਰਜ ਕਰਨ ਜਿਸ ਲਈ ਡਾ. ਦਵਿੰਦਰ ਸਿੰਘ ਬੋਹਾ ਸਟੇਟ ਕੋਅਾਰਡੀਨੇਟਰ ਨੇ ਵੀ ਦਿਨ-ਰਾਤ ਨਿਰੰਤਰ ਇਹਨਾਂ ਅਧਿਆਪਕਾਂ ਨਾਲ ਸੰਪਰਕ ਬਣਾ ਕੇ ਰੱਖਣ ਵਿੱਚ ਪ੍ਸ਼ੰਸਾਯੋਗ ਕਾਰਜ ਕੀਤਾ ਹੈ| ਸਾਹਿਤਕਾਰ ਅਤੇ ਕਲਾਕਾਰ ਅਧਿਆਪਕਾਂ ਵੱਲੋਂ ਰਚੇ ੳੁਸਾਰੂ ਸਾਹਿਤ ਨੂੰ ਪੜ੍ਹ ਕੇ ਵਿਦਿਆਰਥੀ ਨਰੋਏ ਸਮਾਜ ਦੇ ਭਵਿੱਖ ਨਿਰਮਾਤਾ ਬਣਨਗੇ ਜੋ ਕਿ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਦੀ ਸਮਾਜ ਨੂੰ ਇੱਕ ਚੰਗੀ ਅਤੇ ਇਮਾਨਦਾਰ ਸੇਧ ਸਾਬਿਤ ਹੋਵੇਗੀ| ਰਾਜਿੰਦਰ ਸਿੰਘ ਚਾਨੀ ਸ.ਸ. ਮਾਸਟਰ ਸਹਸ ਰਾਜਪੁਰਾ ਟਾੳੂਨ ਜਿਲ੍ਹਾ ਪਟਿਆਲਾ ਸੰਪਰਕ: 9888383624