Arash Info Corporation

ਸਾਬਕਾ ਪੰਚਾਇਤ ਮੈਂਬਰ ਦੇ ਲੜਕੇ ਨੂੰ ਫਾਹਾ ਦੇ ਕੇ ਕੀਤਾ ਕਤਲ

17

March

2020

ਮਾਨਾਂਵਾਲਾ,17 ਮਾਰਚ - ਥਾਣਾ ਜੰਡਿਆਲਾ ਗੁਰੂ ਅਧੀਨ ਪਿੰਡ ਕਿੱਲਾ ਜੀਵਨ ਸਿੰਘ ਵਿਖੇ ਇਕ ਵਿਅਕਤੀ ਨੂੰ ਫਾਹਾ ਦੇ ਕੇ ਮਾਰ ਦੇਣ ਦੀ ਸੂਚਨਾ ਮਿਲੀ ਹੈ। ਜਾਣਕਾਰੀ ਅਨੁਸਾਰ ਸਾਬਕਾ ਪੰਚਾਇਤ ਮੈਂਬਰ ਅਮਰੀਕ ਸਿੰਘ ਦਾ ਲੜਕਾ ਅਵਤਾਰ ਸਿੰਘ (40), ਜੋ ਮਿਹਨਤ ਮਜ਼ਦੂਰੀ ਕਰਦਾ ਸੀ, ਬੀਤੇ ਕੱਲ੍ਹ ਆਪਣੇ ਕੰਮ ਤੋਂ ਘਰ ਪਰਤਿਆ ਸੀ ਅਤੇ ਆਪਣੀ ਘਰਵਾਲੀ ਨੂੰ ਰੋਟੀ ਬਣਾਉਣ ਦਾ ਕਹਿ ਕੇ ਥੋੜੀ ਦੇਰ ਤੱਕ ਵਾਪਸ ਆਉਣ ਦਾ ਕਹਿੰਦਾ ਹੈ ਅਤੇ ਰਾਤ 7.20 ਵਜੇ ਘਰੋਂ ਚੱਲਿਆ ਜਾਂਦਾ ਹੈ ਪਰ ਸਾਰੀ ਰਾਤ ਘਰ ਨਹੀਂ ਆਇਆ, ਜਿਸ ਦੀ ਲਾਸ਼ ਅੱਜ ਸਵੇਰੇ ਪਿੰਡ ਨੇੜਿਉਂ ਲੰਘਦੀ ਡਰੇਨ ਦੇ ਕੰਢੇ ਤੋਂ ਮਿਲਣ ਨਾਲ ਪੂਰੇ ਪਿੰਡ ਵਿਚ ਸੋਗ ਦੀ ਲਹਿਰ ਫੈਲ ਗਈ। ਮ੍ਰਿਤਕ ਦੇ ਗਲ ਵਿਚ ਪਰਨੇ ਲਪੇਟੇ ਹੋਣ ਤੋਂ ਅੰਦਾਜਾ ਲਗਾਇਆ ਜਾ ਰਿਹਾ ਹੈ ਕਿ ਅਮਰੀਕ ਸਿੰਘ ਨੂੰ ਗੱਲ ਘੋਟ ਕੇ ਮਾਰਿਆ ਗਿਆ ਹੈ ਅਤੇ ਹਾਲਤਾਂ 'ਤੇ ਪਰਦਾ ਪਾਉਣ ਲਈ ਉਸ ਦੇ ਨੇੜੇ ਸ਼ਰਾਬ ਤੇ ਮਾਝਾ ਦੀਆਂ ਬੋਤਲਾਂ ਰੱਖ ਦਿੱਤੀਆਂ ਗਈਆਂ ਜਦੋਂਕਿ ਅਵਤਾਰ ਸਿੰਘ ਸ਼ਰਾਬ ਨਹੀਂ ਪੀਂਦਾ ਸੀ। ਜੰਡਿਆਲਾ ਗੁਰੂ ਦੇ ਡੀ.ਐਸ.ਪੀ. ਗੁਰਿੰਦਰਬੀਰ ਸਿੰਘ ਸਿੱਧੂ, ਥਾਣਾ ਮੁਖੀ ਐਸ.ਐਚ.ਓ. ਰਸ਼ਪਾਲ ਸਿੰਘ ਨੇ ਘਟਨਾ ਸਥਾਨ 'ਤੇ ਪਹੁੰਚ ਕੇ ਜਾਂਚ ਆਰੰਭ ਦਿੱਤੀ ਹੈ।