ਪੰਜਾਬ ਬੋਰਡ ਦੇ ਪ੍ਰਬੰਧਕਾਂ ਦੀ ਗ਼ਲਤੀ ਕਾਰਨ 50-60 ਬੱਚੇ ਦਸਵੀਂ ਦਾ ਇਮਤਿਹਾਨ ਦੇਣ ਲਈ ਹੋਏ ਖੱਜਲ ਖੁਆਰ

17

March

2020

ਭਿੱਖੀਵਿੰਡ, 17 ਮਾਰਚ - ਪੰਜਾਬ ਸਕੂਲ ਸਿੱਖਿਆ ਬੋਰਡ ਦੇ ਦਸਵੀਂ ਜਮਾਤ ਦਾ ਪੇਪਰ ਦੇਣ ਲਈ ਸਰਕਾਰੀ ਸੀਨੀਅਰ ਸਕੈਂਡਰੀ (ਲੜਕੀਆਂ) ਭਿੱਖੀਵਿੰਡ ਦੇ ਸੁਪਰਡੈਂਟ ਨੇ ਕਰੀਬ 50-60 ਬੱਚਿਆਂ ਨੂੰ ਇਹ ਕਹਿ ਕੇ ਸੈਂਟਰ ਵਿਚ ਦਾਖਲ ਹੋਣ ਤੋਂ ਰੋਕ ਦਿੱਤਾ ਕਿ ਉਨ੍ਹਾਂ ਦਾ ਪੇਪਰ ਉਕਤ ਸੈਂਟਰ 'ਚ ਨਹੀਂ ਹੈ, ਜਦਕਿ ਬੱਚਿਆਂ ਦੇ ਹੱਥ 'ਚ ਫੜੇ ਰੋਲ ਨੰਬਰਾਂ ਤੇ ਸੈਂਟਰ ਦਾ ਨਾਮ ਭਿੱਖੀਵਿੰਡ 1 ਗੌਰਮਿੰਟ ਸੀਨੀਅਰ ਸੈਂਕਡਰੀ ਸਕੂਲ ਭਿੱਖੀਵਿੰਡ ਤਰਨ ਤਾਰਨ ਲਿਖਿਆ ਹੈ। ਬੱਚਿਆਂ ਨੇ ਦੋਸ਼ ਲਗਾਏ ਹਨ ਕਿ ਇਕ ਅਧਿਆਪਕ ਨੇ ਡੱਬ ਵਿਚ ਪਸਤੋਲ ਵੀ ਰੱਖੀ ਹੋਈ ਸੀ, ਜੋ ਬੱਚਿਆਂ ਨੂੰ ਧਮਕਾ ਰਿਹਾ ਸੀ। ਖੱਜਲ ਖੁਆਰ ਹੋਏ ਵਿਦਿਆਰਥੀਆਂ ਨੇ ਇਸ ਮੌਕੇ ਨਾਅਰੇਬਾਜ਼ੀ ਵੀ ਕੀਤੀ।