Arash Info Corporation

ਨਿਊਯਾਰਕ ਯੂਨੀਵਰਸਿਟੀ ਦੀ ਪ੍ਰੋਫੈਸਰ ਵੱਲੋਂ ਪੁਲਿਸਿੰਗ ਸਾਂਝ ਕੇਂਦਰ ਜੰਡਿਆਲਾ ਗੁਰੂ ਦਾ ਦੌਰਾ

04

March

2020

ਜੰਡਿਆਲਾ ਗੁਰੂ, 4 ਮਾਰਚ- ਨਿਊਯਾਰਕ ਯੂਨੀਵਰਸਿਟੀ ਤੋਂ ਪ੍ਰੋਫੈਸਰ ਮੈਡਮ ਏਂਜਲਾ ਹੋਕਿਉਮ ਵੱਲੋਂ ਅੱਜ ਪੁਲਿਸਿੰਗ ਸਾਂਝ ਕੇਂਦਰ ਜੰਡਿਆਲਾ ਗੁਰੂ ਦਾ ਵਿਸ਼ੇਸ਼ ਤੌਰ ਤੇ ਦੌਰਾ ਕੀਤਾ ਗਿਆ ਅਤੇ ਇਥੋਂ ਮਿਲ ਰਹੀਆਂ ਸੁਵਿਧਾਵਾਂ ਬਾਰੇ ਜਾਣਕਾਰੀ ਹਾਸਲ ਕੀਤੀ। ਇਸ ਮੌਕੇ ਉਨ੍ਹਾਂ ਦੇ ਨਾਲ ਏ.ਡੀ.ਜੀ.ਪੀ. ਏ.ਐਸ. ਰਾਏ ਐਨ.ਆਰ.ਆਈ.ਵਿੰਗ ਪੰਜਾਬ, ਆਈ. ਜੀ. ਬਾਰਡਰ ਰੇਂਜ ਸੁਰਿੰਦਰਪਾਲ ਸਿੰਘ ਪਰਮਾਰ, ਐਸ. ਐਸ.ਪੀ. ਅੰਮ੍ਰਿਤਸਰ (ਦਿਹਾਤੀ) ਵਿਕਰਮਜੀਤ ਦੁੱਗਲ, ਐਸ. ਪੀ.(ਡੀ) ਗੌਰਵ ਕੁਮਾਰ, ਐਸ. ਪੀ. (ਹੈਡਕੁਆਰਟਰ) ਅਮਨਦੀਪ ਕੌਰ, ਜਿਲ੍ਹਾ ਇੰਚਾਰਜ਼ ਸਾਂਝ ਕੇਂਦਰ ਅਵਤਾਰ ਸਿੰਘ, ਇੰਚਾਰਜ ਜੰਡਿਆਲਾ ਕੁਲਦੀਪ ਸਿੰਘ, ਐਸ. ਐਚ.ਓ. ਬਿਆਸ ਕਿਰਨਦੀਪ ਸਿੰਘ, ਐਸ. ਐਚ.ਓ. ਜੰਡਿਆਲਾ ਰਛਪਾਲ ਸਿੰਘ, ਕਮੇਟੀ ਮੈਂਬਰ ਤੇ ਸਟਾਫ ਮੈਂਬਰ ਹਾਜਰ ਸਨ।