ਭਾਰਤ ਨੇ ਜਿੱਤਿਆ ਲਗਾਤਾਰ ਚੌਥਾ ਮੈਚ, ਸ਼ਫਾਲੀ ਵਰਮਾ ਨੇ ਖੇਡੀ ਤੂਫਾਨੀ ਪਾਰੀ

29

February

2020

ਨਵੀਂ ਦਿੱਲੀ : ਭਾਰਤ ਅਤੇ ਸ੍ਰੀਲੰਕਾ ਵਿਚ ਵੂਮੈਨ ਟੀ20 ਵਰਲਡ ਕੱਪ ਦਾ 14ਵਾਂ ਲੀਗ ਮੈਚ ਮੈਲਬਰਨ ਦੇ ਜੰਕਸ਼ਨ ਓਵਲ ਮੈਦਾਨ ਵਿਚ ਖੇਡਿਆ ਜਾ ਰਿਹਾ ਹੈ, ਜਿਸ ਵਿਚ ਸ੍ਰੀਲੰਕਾ ਨੇ ਭਾਰਤ ਸਾਹਮਣੇ 114 ਦੌੜਾਂ ਦਾ ਟੀਚਾ ਰੱਖਿਆ ਹੈ। ਇਸ ਦੇ ਜਵਾਬ ਵਿਚ ਭਾਰਤੀ ਟੀਮ ਨੇ ਖ਼ਬਰ ਲਿਖੇ ਜਾਣ ਤਕ 11 ਓਵਰਾਂ ਵਿਚ 3 ਵਿਕਟਾਂ ਗਵਾ ਕੇ 89 ਦੌੜਾਂ ਬਣਾ ਲਈਆਂ ਹਨ। ਇਸ ਮੈਚ ਵਿਚ ਸ੍ਰੀਲੰਕਾਈ ਟੀਮ ਦੀ ਕਪਤਾਨ ਚਮਾਰੀ ਅਟਾਪੱਟੂ ਨੇ ਟੌਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਅਤੇ ਨਿਰਧਾਰਤ 20 ਓਵਰਾਂ ਵਿਚ 9 ਵਿਕਟਾਂ ਗਵਾ ਕੇ 113 ਦੌੜਾਂ ਬਣਾਈਆਂ। ਆਸਟਰੇਲੀਆ ਵਿਚ ਖੇਡੇ ਜਾ ਰਹੇ ਆਈਸੀਸੀ ਵੂਮੇਨ ਵਰਲਡ ਕੱਪ 2020 ਦੇ ਸੈਮੀਫਾਈਨਲ ਵਿਚ ਥਾਂ ਬਣਾ ਚੁੱਕੀ ਭਾਰਤੀ ਟੀਮ ਅੱਜ ਇਸ ਟੂਰਨਾਮੈਂਟ ਦੇ ਆਪਣੇ ਆਖਰੀ ਲੀਗ ਮੈਚ ਵਿਚ ਸ੍ਰੀਲੰਕਾ ਸਾਹਮਣੇ ਹੈ। 114 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਮੈਦਾਨ 'ਚ ਉਤਰੀ ਭਾਰਤੀ ਟੀਮ ਨੂੰ ਪਹਿਲਾ ਝਟਕਾ 34 ਦੌੜਾਂ ਬਣਾ ਕੇ ਆਊਟ ਹੋ ਗਈ। ਉਥੇ ਕੈਪਟਨ ਹਰਮਨਪ੍ਰੀਤ ਕੌਰ 15 ਦੌੜਾ ਦੇ ਨਿੱਜੀ ਸਕੋਰ 'ਤੇ ਸ੍ਰੀ ਵਰਧਨੇ ਦੀ ਗੇਂਦ 'ਤੇ ਕਰੂਣਾਰਤਨੇ ਦੇ ਹੱਥੋਂ ਕੈਚਆਊਟ ਹੋਈ। ਇਹ ਲਗਾਤਾਰ ਚੌਥੀ ਵਾਰ ਹੈ ਜਦੋਂ ਹਰਮਨਪ੍ਰੀਤ ਕੌਰ ਇਸ ਵਿਸ਼ਵ ਕੱਪ ਵਿਚ ਵੱਡੀ ਪਾਰੀ ਨਹੀਂ ਖੇਡ ਸਕੀ। ਭਾਰਤ ਨੂੰ ਤੀਜਾ ਝਟਕਾ ਸ਼ਫਾਲੀ ਵਰਮਾ ਦੇ ਰੂਪ ਵਿਚ ਲੱਗਾ ਜੋ 34 ਗੇਂਦਾਂ ਵਿਚ 47 ਦੌੜਾਂ ਬਣਾ ਕੇ ਰਨਆਊਟ ਹੋ ਗਈ। ਲਗਾਤਾਰ ਚੌਥੇ ਮੈਚ ਵਿਚ ਸ਼ਫਾਲੀ ਨੇ ਰਨ ਬਣਾਏ ਹਨ।