IRCTC ਨੇ ਯਾਤਰੀਆਂ ਨੂੰ ਕਿਹਾ- ਟਵਿੱਟਰ 'ਤੇ ਮੋਬਾਈਲ ਨੰਬਰ ਨਾ ਕਰੋ ਸ਼ੇਅਰ

29

February

2020

ਭੋਪਾਲ : ਰੇਲਵੇ ਟਿਕਟ ਦਾ ਰਿਫੰਡ ਨਾ ਮਿਲਣ ਤੇ ਖਾਣਾ ਖ਼ਰਾਬ ਹੋਣ ਦੀ ਸ਼ਿਕਾਇਤ ਟਵਿੱਟਰ 'ਤੇ ਕਰਦੇ ਸਮੇਂ ਸਾਵਧਾਨ ਰਹੋ। ਅਜਿਹੀ ਸ਼ਿਕਾਇਤ ਨਾਲ ਮੋਬਾਈਲ ਨੰਬਰ ਜਾਂ ਕੋਈ ਨਿੱਜੀ ਜਾਂ ਕੋਈ ਨਿੱਜੀ ਜਾਣਕਾਰੀ ਨਾ ਦਿਉ। ਮੰਗਣ 'ਤੇ ਪੀਐੱਨਆਰ ਨੰਬਰ ਦਿਉ। ਮੋਬਾਈਲ ਨੰਬਰ ਤੇ ਨਿੱਜੀ ਜਾਣਕਾਰੀ ਦੇਣ 'ਤੇ ਤੁਹਾਡੇ ਨਾਲ ਧੋਖਾਧੜੀ ਹੋ ਸਕਦੀ ਹੈ। ਜਿਵੇਂ ਰਿਫੰਡ ਦਿਵਾਉਣ ਦੇ ਨਾਂ 'ਤੇ ਇੰਟਰਨੈਸ਼ਨਲ ਠੱਗ ਰੁਪਏ ਹੜੱਪ ਸਕਦੇ ਹਨ। ਕੁਝ ਰੇਲ ਯਾਤਰੀਆਂ ਨਾਲ ਇਹ ਘਟਨਾਵਾਂ ਹੋ ਚੁੱਕੀਆਂ ਹਨ। ਇਸ ਤੋਂ ਬਾਅਦ ਸ਼ੁੱਕਰਵਾਰ ਨੂੰ ਇੰਡੀਅਨ ਰੇਲਵੇ ਕੈਟਰਿੰਗ ਤੇ ਟੂਰਿਜ਼ਮ ਕਾਰਪੋਰੇਸ਼ਨ (ਆਈਆਰਸੀਟੀਸੀ) ਨੇ ਅਲਰਟ ਜਾਰੀ ਕੀਤਾ ਹੈ। ਸਲਾਹ ਦਿੱਤੀ ਹੈ ਕਿ ਪੀਐੱਨਆਰ ਨੰਬਰ ਹੀ ਦਿਉ, ਨਿੱਜੀ ਜਾਣਕਾਰੀ ਬਿਲਕੁਲ ਵੀ ਨਾ ਦਿਉ। ਇਹ ਹੈ ਮਾਮਲਾ ਅਸਲ ਵਿਚ ਟ੍ਰੇਨਾਂ 'ਚ ਖਾਣਾ ਸਪਲਾਈ ਦਾ ਨਾਜਾਇਜ਼ ਕਾਰੋਬਾਰ ਵੀ ਚੱਲਦਾ ਹੈ। ਇਹ ਕਈ ਵਾਰ ਯਾਤਰੀਆਂ ਨੂੰ ਖ਼ਰਾਬ ਗੁਣਵੱਤਾ ਵਾਲਾ ਖਾਣਾ ਫੜਾ ਕੇ ਚਲੇ ਜਾਂਦੇ ਹਨ। ਬਾਅਦ 'ਚ ਯਾਤਰੀ ਆਈਆਰਸੀਟੀਸੀ ਤੇ ਰੇਲਵੇ ਨਾਲ ਜੁੜੇ ਟਵਿੱਟਰ ਹੈਂਡਲ 'ਤੇ ਸ਼ਿਕਾਇਤ ਕਰਦੇ ਹਨ। ਇਹੀ ਸਥਿਤੀ ਆਨਲਾਈਨ ਟਿਕਟ ਬੁੱਕ ਕਰਵਾਉਣ ਵਾਲੇ ਯਾਤਰੀਆਂ ਨਾਲ ਬਣਦੀ ਹੈ। ਕਈ ਵਾਰ ਯਾਤਰੀਆਂ ਦੀ ਟਿਕਟ ਕਨਫਰਮ ਨਹੀਂ ਹੁੰਦੀ। ਜ਼ਿਆਦਾਤਰ ਮਾਮਲਿਆਂ 'ਚ ਰਿਫੰਡ ਆਨਲਾਈਨ ਵਾਪਸ ਮਿਲ ਜਾਂਦਾ ਹੈ ਪਰ ਕਈ ਵਾਰ ਇਕ-ਦੋ ਯਾਤਰੀਆਂ ਦਾ ਰਿਫੰਡ ਨਹੀਂ ਮਿਲਦਾ। ਅਜਿਹੇ ਯਾਤਰੀ ਟਵਿੱਟਰ 'ਤੇ ਸ਼ਿਕਾਇਤ ਕਰਦੇ ਹਨ। ਸ਼ਿਕਾਇਤ ਕਰਨ ਵਾਲੇ ਇਨ੍ਹਾਂ ਯਾਤਰੀਆਂ 'ਚੋਂ ਕੁਝ ਮੋਬਾਈਲ ਨੰਬਰ, ਖ਼ੁਦ ਦਾ ਪਤਾ ਵੀ ਸਾਂਝਾ ਕਰ ਦਿੰਦੇ ਹਾਂ। ਹਰ ਮਹੀਨੇ ਅਜਿਹੇ ਦੋ ਤੋਂ ਤਿੰਨ ਯਾਤਰੀਆਂ ਨਾਲ ਧੋਖਾਧੜੀ ਦੀਆਂ ਸ਼ਿਕਾਇਤਾਂ ਆਈਆਰਸੀਟੀਸੀ ਨੂੰ ਮਿਲ ਰਹੀਆਂ ਹਨ। ਇਸ ਨੂੰ ਦੇਖਦੇ ਹੋਏ ਅਲਰਟ ਜਾਰੀ ਕਰ ਕੇ ਨਿੱਜੀ ਜਾਣਕਾਰੀ ਸਾਂਝੀ ਨਾ ਕਰਨ ਦੀ ਸਲਾਹ ਦਿੱਤੀ ਹੈ। ਸਾਢੇ 8 ਲੱਖ ਟਿਕਟਾਂ ਬੁੱਕ ਹੁੰਦੀਆਂ ਹਨ ਆਈਆਰਸੀਟੀਸੀ 24 ਘੰਟਿਆਂ 'ਚ ਸਾਢੇ 8 ਲੱਖ ਟਿਕਟ ਆਨਲਾਈਨ ਵੇਚਦਾ ਹੈ। ਇਨ੍ਹਾਂ ਵਿਚ ਰੋਜ਼ 25 ਤੋਂ 30 ਫ਼ੀਸਦੀ ਟਿਕਟ ਕਨਫਰਮ ਨਹੀਂ ਹੁੰਦੇ। ਕੁਝ ਟਿਕਟ ਵਾਪਸ ਕਰਵਾਏ ਲਏ ਜਾਂਦੇ ਹਨ। ਇਨ੍ਹਾਂ ਦਾ ਰਿਫੰਡ ਆਨਲਾਈਨ ਹੋ ਜਾਂਦਾ ਹੈ, ਪਰ ਕਈ ਵਾਰ ਸ਼ਿਕਾਇਤ ਆਉਂਦੀ ਹੈ ਕਿ ਰਿਫੰਡ 'ਚ ਦੇਰ ਹੋ ਗਈ। ਇਹ ਕਰਨ ਯਾਤਰੀ ਸ਼ਿਕਾਇਤ ਕਰਦੇ ਸਮੇਂ ਟਵਿੱਟਰ 'ਤੇ ਸਿਰਫ਼ ਪੀਐੱਨਆਰ ਨੰਬਰ ਹੀ ਸਾਂਝਾ ਕਰੋ। ਰੇਲਵੇ ਤੇ ਆਈਆਰਸੀਟੀਸੀ ਰਾਹੀਂ ਮੇਲ 'ਤੇ ਸੰਪਰਕ ਕਰੋ। ਰੇਲਵੇ ਤੇ ਆਈਆਰਸੀਟੀਸੀ ਦੇ ਨਜ਼ਦੀਕੀ ਦਫ਼ਤਰਾਂ ਨਾਲ ਸੰਪਰਕ ਕਰੋ, ਲਿਖਤੀ 'ਚ ਸ਼ਿਕਾਇਤ ਕਰੋ। ਰੇਲਵੇ ਤੇ ਆਈਆਰਸੀਟੀਸੀ ਵੱਲੋਂ ਮੰਗਣ 'ਤੇ ਹੀ ਮੋਬਾਈਲ ਨੰਬਰ ਦਿਉ। ਆਈਆਰਸੀਟੀਸੀ ਨੇ ਇਹ ਸਲਾਹ ਦਿੱਤੀ ਰਿਫੰਡ ਆਟੋਮੈਟਿਕ ਸਹੂਲਤ ਹੈ। ਇਸ ਦੇ ਲਈ ਕੋਈ ਵੀ ਕਹਿੰਦਾ ਹੈ ਕਿ ਮੋਬਾਈਲ ਨੰਬਰ ਦੇ ਦਿਉ, ਰਿਫੰਡ ਕਰਵਾ ਦਿਓਗੇ ਤਾਂ ਬਿਲਕੁਲ ਵੀ ਭਰੋਸਾ ਨਾ ਕਰੋ। ਮੋਬਾਈਲ ਨੰਬਰ ਨਾ ਦਿਉ। ਕਿਸੇ ਲਿੰਕ ਨੂੰ ਐਂਟਰਟੇਨ ਨਾ ਕਰੋ।