Arash Info Corporation

ਜਗਤਪੁਰ ਵਿਚ ਦੰਗਿਆਂ ਨੂੰ ਲੈ ਕੇ ਕਾਂਗਰਸ ਦੀ ਸਾਬਕਾ ਕੌਂਸਲਰ ਇਸ਼ਰਤ........

29

February

2020

ਨਵੀਂ ਦਿੱਲੀ : ਉਤਰ ਪੁਰਬੀ ਜ਼ਿਲ੍ਹੇ ਵਿਚ ਸੰਪਰਦਾਇਕ ਹਿੰਸਾ ਦੌਰਾਨ ਸ਼ਾਹਦਰਾ ਦੇ ਜਗਤਪੁਰੀ ਇਲਾਕੇ ਵਿਚ ਹੋਏ ਦੰਗਿਆਂ ਨੂੰ ਲੈ ਕੇ ਕਾਂਗਰਸ ਦੀ ਸਾਬਕਾ ਕੌਂਸਲਰ ਇਸ਼ਰਤ ਜਹਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਜਗਤਪੁਰੀ ਵਿਚ ਹੋਏ ਦੰਗਿਆਂ ਦਾ ਦੋਸ਼ ਕਾਂਗਰਸ ਨੇਤਾ ਅਤੇ ਸਾਬਕਾ ਕੌਂਸਲਰ ਇਸ਼ਰਤ ਜਹਾਂ ਉਰਫ਼ ਪਿੰਕੀ 'ਤੇ ਲੱਗਾ ਹੈ। ਪੁਲਿਸ ਨੇ ਪਹਿਲਾਂ ਉਸ ਨੂੰ ਹਿਰਾਸਤ ਵਿਚ ਲਿਆ ਸੀ ਅਤੇ ਬਾਅਦ ਵਿਚ ਕੇਸ ਦਰਜ ਕੀਤਾ ਗਿਆ। ਇਸ਼ਰਤ ਨੂੰ ਨਿਆਕਿÂ ਹਿਰਾਸਤ ਵਿਚ ਜੇਲ੍ਹ ਭੇਜ ਦਿੱਤਾ ਗਿਆ ਹੈ। ਪੇਸ਼ੇ ਵੱਜੋਂ ਵਕੀਲ ਇਸ਼ਰਤ ਨੇ ਕੋਰਅ ਵਿਚ ਜ਼ਮਾਨਤ ਅਰਜ਼ੀ ਵੀ ਲਾਈ ਪਰ ਉਹ ਰੱਦ ਹੋ ਗਈ।2:02PM ਜੰਤਰ ਮੰਤਰ 'ਤੇ ਸ਼ਾਂਤੀ ਮਾਰਚ ਲਈ ਇਕੱਠੇ ਹੋਏ ਲੋਕ ਉਤਰ ਪੂਰਬੀ ਦਿੱਲੀ ਵਿਚ ਹੋਈ ਹਿੰਸਾ ਤੋਂ ਬਾਅਦ ਸ਼ਨੀਵਾਰ ਸਵੇਰੇ ਤੋਂ ਹੀ ਲੋਕ ਜੰਤਰ ਮੰਤਰ 'ਤੇ ਇਕੱਠਾ ਹੋਣ ਲੱਗ ਪਏ ਹਨ। ਉਹ ਇਥੋਂ ਸ਼ਾਂਤੀ ਮਾਰਚ ਕੱਢਣਗੇ। ਉਥੇ ਉਤਰ ਪੂਰਬੀ ਦਿੱਲੀ ਵਿਚ ਹੋਈ ਹਿੰਸਾ ਤੋਂ ਬਾਅਦ ਜਾਫਰਾਬਾਦ, ਸ਼ਿਵਪੁਰੀ, ਚਾਂਦਬਾਗ, ਸੀਲਮਪੁਰ ਅਤੇ ਬ੍ਰਹਮਪੁਰੀ ਵਿਚ ਪੂਰੀ ਸ਼ਾਂਤੀ ਦਾ ਮਾਹੌਲ ਹੈ। ਪਿਛਲੇ ਤਿੰਨ ਦਿਨ ਤੋਂ ਕਿਸੇ ਅਣਸੁਖਾਵੀਂ ਘਟਨਾ ਦੀ ਖ਼ਬਰ ਨਹੀਂ ਮਿਲੀ। 11:21AM ਦਿੱਲੀ ਸਰਕਾਰ ਨੇ ਜਾਰੀ ਕੀਤਾ ਵ੍ਹਟਸਐਪ ਨੰਬਰ, ਹਿੰਸਾ ਨੂੰ ਲੈ ਕੇ ਕਰ ਸਕਦੇ ਹਨ ਸ਼ਿਕਾਇਤ ਦਿੱਲੀ ਸਰਕਾਰ ਦੇ ਸੂਤਰਾਂ ਮੁਤਾਬਕ ਦਿੱਲੀ ਹਿੰਸਾ ਦੇ ਮੱਦੇਨਜ਼ਰ ਵ੍ਹਟਸਐਪ 'ਤੇ ਬਹੁਤ ਸਾਰੀ ਨਫ਼ਰਤ ਫੈਲਾਉਣ ਵਾਲੀ ਸਮੱਗਰੀ ਪ੍ਰਸਾਰਿਤ ਹੋ ਰਹੀ ਹੈ। ਜੇ ਕਿਸੇ ਨੂੰ ਵੀ ਅਜਿਹੀ ਕੋਈ ਸਮੱਗਰੀ ਮਿਲਦੀ ਹੈ ਤਾਂ ਉਹ ਤੁਰੰਤ ਦਿੱਲੀ ਸਰਕਾਰ ਕੋਲ ਇਸ ਦੀ ਸ਼ਿਕਾਇਤ ਦਰਜ ਕਰਾਵੇ। ਦਿੱਲੀ ਸਰਕਾਰ ਨੇ ਇਕ ਵ੍ਹਟਸਐਪ ਨੰਬਰ ਵੀ ਜਾਰੀ ਕਰ ਰਹੀ ਹੈ ਜਿਸ 'ਤੇ ਅਜਿਹੀਆਂ ਸ਼ਿਕਾਇਤਾਂ ਦਿੱਤੀਆਂ ਜਾ ਸਕਦੀਆਂ ਹਨ। 10:57AM ਸੋਸ਼ਲ ਮੀਡੀਆ 'ਤੇ ਪੁਲਿਸ ਦੀ ਸਖ਼ਤ ਨਜ਼ਰ, ਹਿੰਸਾ ਪ੍ਰਭਾਵਿਤ ਇਲਾਕਿਆਂ ਵਿਚ ਡਰੋਨ ਨਜ਼ਰਸਾਨੀ ਹਿੰਸਾ ਪ੍ਰਭਾਵਿਤ ਇਲਾਕਿਆਂ ਵਿਚ ਪੁਲਿਸ ਸੁਰੱਖਿਆ ਸਖ਼ਤ ਹੈ। ਡਰੋਨ ਨਾਲ ਇਨ੍ਹਾਂ ਇਲਾਕਿਆਂ 'ਤੇ ਨਜ਼ਰ ਰੱਖੀ ਜਾ ਹੀ ਹੈ। ਇਸ ਦੇ ਨਾਲ ਹੀ ਪੁਲਿਸ ਦੀ ਸੋਸ਼ਲ ਮੀਡੀਆ 'ਤੇ ਵੀ ਪੈਨੀ ਨਜ਼ਰ ਹੈ, ਇਤਰਾਜ਼ਯੋਗ ਪੋਸਟ ਟਵੀਟ 'ਤੇ ਪੁਲਿਸ ਸਖ਼ਤ ਕਦਮ ਚੁੱਕੇਗੀ। 9:49AM ਸ਼ਿਵ ਵਿਹਾਰ ਵਿਚ ਧਾਰਾ 144 ਬਰਕਰਾਰ ਉਤਰ ਪੂਰਬੀ ਦਿੱਲੀ ਦੇ ਸ਼ਿਵ ਵਿਹਾਰ ਇਲਾਕੇ ਵਿਚ ਹੁਣ ਧਾਰਾ 144 ਲਾਗੂ ਹੈ। ਇਥੇ ਸੁਰੱਖਿਆ ਬਲ ਲਗਾਤਾਰ ਹਾਲਤ 'ਤੇ ਨਜ਼ਰ ਬਣਾਏ ਹੋਏ ਹਨ। ਦੱਸ ਦੇਈਏ ਇਥੇ ਹਿੰਸਾ ਦੌਰਾਨ ਗੱਡੀਆਂ ਵਿਚ ਵੀ ਅੱਗ ਲਾਉਣ ਦੇ ਨਾਲ ਭੰਨ ਤੋੜ ਵੀ ਕੀਤੀ ਗਈ ਸੀ। ਹਾਲਾਂਕਿ ਪਿਛਲੇ ਤਿੰਨ ਦਿਨ ਤੋਂ ਇਥੇ ਕੋਈ ਅਣਸੁਖਾਵੀਂ ਘਟਨਾ ਨਹੀਂ ਹੋਈ। 9:03AM ਤਾਹਿਰ ਹੁਸੈਨ ਦੀ ਤਲਾਸ਼ ਵਿਚ ਤਾਬੜ ਤੋੜ ਛਾਪੇਮਾਰੀ ਜਾਰੀ, ਤਲਾਸ਼ ਵਿਚ ਯੂਪੀ ਦੇ ਅਮਰੋਹਾ ਪਹੁੰਚੀ ਦਿੱਲੀ ਪੁਲਿਸ ਅੰਕਿਤ ਸ਼ਰਮਾ ਦੀ ਹੱਤਿਆ ਵਿਚ ਦੋਸ਼ੀ ਕੌਂਸਲਜ ਅਤੇ ਆਮ ਆਦਮੀ ਪਾਰਟੀ 'ਚੋਂ ਕੱਢੇ ਹੋਏ ਨੇਤਾ ਤਾਹਿਰ ਹੁਸੈਨ ਦੀ ਗ੍ਰਿਫਤਾਰੀ ਲਈ ਪੁਲਿਸ ਛਾਪੇਮਾਰੀ ਕਰ ਰਹੀ ਹੈ ਪਰ ਹੁਣ ਤਕ ਕਾਮਯਾਬੀ ਨਹੀਂ ਮਿਲੀ। ਉਸ ਦੀ ਤਲਾਸ਼ ਵਿਚ ਦਿੱਲੀ ਪੁਲਿਸ ਯੂਪੀ ਅਮਰੋਹਾ ਵਿਚ ਵੀ ਛਾਪੇਮਾਰੀ ਕਰ ਰਹੀ ਹੈ।