ਪੁਲਵਾਮਾ 'ਚ ਸੁਰੱਖਿਆਬਲਾਂ ਨੂੰ ਵੱਡੀ ਕਾਮਯਾਬੀ, 3 ਅੱਤਵਾਦੀਆਂ ਨੂੰ ਕੀਤਾ ਢੇਰ

19

February

2020

ਨਵੀਂ ਦਿੱਲੀ : ਜੰਮੂ ਤੇ ਕਸ਼ਮੀਰ 'ਚ ਸੁਰੱਖਿਆਬਲਾਂ ਨੂੰ ਵੱਡੀ ਕਾਮਯਾਬੀ ਮਿਲੀ ਹੈ। ਸੁਰੱਖਿਆਬਲਾਂ ਨੇ ਬੁੱਧਵਾਰ ਤੜਕੇ ਪੁਲਵਾਮਾ ਦੇ ਤ੍ਰਾਲ 'ਚ 3 ਅੱਤਵਾਰੀਆਂ ਨੂੰ ਮਾਰ ਸੁੱਟਿਆ ਹੈ। ਜੰਮੂ-ਕਸ਼ਮੀਰ ਪੁਲਿਸ, ਸੀਆਰਪੀਐੱਫ ਤੇ ਫੌਜ ਦੀ ਸਯੁੰਕਤ ਟੀਮ ਨੇ ਇਸ ਆਪਰੇਸ਼ਨ ਨੂੰ ਅੰਜਾਮ ਦਿੱਤਾ ਹੈ। ਮਾਰੇ ਗਏ ਤਿੰਨਾਂ ਅੱਤਵਾਦੀ ਅੰਸਾਰ ਗਜਵਾਤੁਲ ਹਿੰਦ ਨਾਲ ਜੁੜੇ ਹੋਏ ਸਨ। ਇਨ੍ਹਾਂ ਦੀ ਪਛਾਣ ਜਹਾਂਗੀਰ ਰਫੀਕ ਵਾਨੀ, ਰਾਜਾ ਉਮਰ ਮਕਬੂਲ ਬਟ ਤੇ ਉਜੈਰ ਅਮੀਨ ਬਟ ਦੇ ਤੌਰ 'ਤੇ ਹੋਈ ਹੈ। ਇਹ ਤਿੰਨੋਂ ਸਥਾਨਕ ਅੱਤਵਾਦੀ ਹੈ। ਜਹਾਂਗੀਰ ਪਹਿਲਾਂ ਹਿਜਬੁਲ ਮੁਜਾਹਿਦੀਨ ਅੱਤਵਾਦੀ ਸੰਗਠਨ 'ਚ ਸੀ ਤੇ ਕਰੀਬ ਡੇਢ ਮਹੀਨੇ ਪਹਿਲਾਂ ਹੀ ਇਹ ਅੰਸਾਰ ਗਜਵਾਤੁਲ ਹਿੰਦ 'ਚ ਸ਼ਾਮਲ ਹੋਇਆ ਸੀ।ਦਰਅਸਲ ਸੁਰੱਖਿਆਬਲਾਂ ਨਨੂੰ ਤ੍ਰਾਲ 'ਚ ਅੱਤਵਾਦੀਆਂ ਦੇ ਲੁੱਕੇ ਹੋਣ ਦੀ ਸੂਚਨਾ ਮਿਲੀ। ਇਸ ਤੋਂ ਬਾਅਦ ਜੰਮੂ-ਕਸ਼ਮੀਰ ਪੁਲਿਸ, ਸੀਆਰਪੀਐੱਫ ਤੇ ਫ਼ੌਜ ਦੀ ਸਯੁੰਕਤ ਟੀਮ ਨੇ ਅੱਤਵਾਦੀਆਂ ਦੀ ਤਲਾਸ਼ 'ਚ ਸਰਚ ਆਪਰੇਸ਼ਨ ਸ਼ੁਰੂ ਕੀਤਾ। ਇਸ ਦੌਰਾਨ ਸੁਰੱਖਿਆਬਲਾਂ ਨੂੰ ਦੇਖਦਿਆਂ ਹੀ ਅੱਤਵਾਦੀਆਂ ਨੇ ਗੋਲ਼ੀਆਂ ਚਲਾਣੀਆਂ ਸ਼ੁਰੂ ਕਰ ਦਿੱਤੀਆਂ। ਅੱਤਵਾਦੀਆਂ ਦੀ ਗੋਲ਼ੀਆਂ ਦਾ ਜਵਾਬ ਦਿੰਦਿਆਂ ਸੁਰੱਖਿਆਬਲਾਂ ਨੇ ਤਿੰਨਾਂ ਨੂੰ ਮਾਰ ਸੁੱਟਿਆ। ਦੱਸਿਆ ਜਾ ਰਿਹਾ ਹੈ ਕਿ ਮਾਰੇ ਗਏ ਤਿੰਨੋਂ ਅੱਤਵਾਦੀ ਕਈ ਅੱਤਵਾਦੀ ਗਤੀਵਿਧੀਆਂ 'ਚ ਸ਼ਾਮਲ ਸਨ, ਜਿਸ 'ਚ ਨਾਗਰਿਕਾਂ ਦੀ ਹੱਤਿਆ, ਨਵੰਬਰ 2019 'ਚ ਇਕ ਟੱਰਕ 'ਚ ਅੱਗ ਲਾਉਣਾ, ਸਤੰਬਰ 2019 'ਚ ਤ੍ਰਾਲ 'ਚ ਖਤਰੇ ਦੇ ਪੋਸਟਰ ਚਿਪਕਾਣਾ ਸ਼ਾਮਲ ਸੀ।