ਹਾਦਸਿਆਂ ਦਾ ਲਖਨਊ-ਆਗਰਾ ਐਕਸਪੈੱਸ-ਵੇਅ: ਕੇਜਰੀਵਾਲ ਖ਼ਿਲਾਫ਼ ਚੋਣ ਲੜਨ ਵਾਲੇ 2 ਦਿੱਗਜ ਆਗੂ ਸਮੇਤ 4 ਦੀ ਮੌਤ

18

February

2020

ਨਵੀਂ ਦਿੱਲੀ : ਲਖਨਊ-ਆਗਰਾ ਐਕਸਪੈੱਸ ਵੇਅ 'ਤੇ ਐਵਤਾਰ ਰਾਤ ਹੋਏ ਭਿਆਨਕ ਸੜਕ ਹਾਦਸੇ 'ਚ ਪੂਰਵੀ ਦਿੱਲੀ 'ਚ ਮਯੂਰ ਵਿਹਾਰ ਤੋਂ ਸਾਬਕਾ ਕੌਂਸਲਰ ਤੇ ਬਹੁਜਨ ਸਮਾਜ ਪਾਰਟੀ ਦੇ ਸਾਬਕਾ ਆਗੂ ਸੁਰਜੀਤ ਸਿੰਘ ਦੀ ਵੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਿਕ, 'ਲਖਨਊ ਐਕਸਪ੍ਰੈੱਸ ਵੇਅ 'ਤੇ ਐਤਵਾਰ ਨੂੰ ਭਿਆਨਕ ਸੜਕ ਹਾਦਸੇ 'ਚ ਕੁੱਲ 7 ਲੋਕਾਂ ਦੀ ਜਾਨ ਗਈ ਹੈ। ਹਾਦਸੇ 'ਚ ਸਾਬਕਾ ਕੌਂਸਲਰ ਸੁਰਜੀਤ ਸਿੰਘ ਦੀ ਫਾਰਚੂਨਰ ਕਾਰ ਨੂੰ ਵਾਲਵੋ ਬੱਸ ਨੇ ਪਿੱਛੋਂ ਟੱਕਰ ਮਾਰ ਦਿੱਤੀ, ਇਸ ਹਾਦਸੇ 'ਚ ਕੌਂਸਲਰ ਸਮੇਤ 4 ਲੋਕ ਸਵਾਰ ਸਨ। ਹਾਦਸੇ 'ਚ 6 ਲੋਕਾਂ ਦੀ ਮੌਤ ਹੋ ਗਈ। ਮਨੀਸ਼ ਸਿਸੋਦੀਆ ਖ਼ਿਲਾਫ਼ ਲੜਿਆ ਸੀ ਚੋਣਾਂ ਦਿੱਲੀ ਵਿਧਾਨ ਸਭਾ ਚੋਣਾਂ 2020 ਸੁਰਜੀਤ ਸਿੰਘ ਨੇ ਪਟਪੜਗੰਜ ਵਿਧਾਨ ਸਭਾ ਖੇਤਰ ਤੋਂ ਦਿੱਲੀ ਸਰਕਾਰ 'ਚ ਸਿੱਖਿਆ ਤੇ ਵਿੱਤ ਮੰਤਰੀ ਮਨੀਸ਼ ਸਿਸੋਦੀਆ ਖ਼ਿਲਾਫ਼ ਆਜਾਦ ਉਮੀਦਵਾਰ ਦੇ ਤੌਰ 'ਤੇ ਚੋਣ ਲੜੀ ਸੀ। ਇਹ ਵੱਖਰੀ ਗੱਲ ਹੈ ਕਿ ਇਸ ਚੋਣਾਂ 'ਚ ਬੁਰੀ ਤਰ੍ਹਾਂ ਹਾਰ ਗਏ ਸਨ ਤੇ ਉਨ੍ਹਾਂ ਦੀ ਜ਼ਮਾਨਤ ਤਕ ਜਬਤ ਹੋ ਗਈ ਸੀ।