ਚੀਨ ਵਿਚ ਕੋਰੋਨਾ ਵਾਇਰਸ ਕਾਰਨ 1310 ਲੋਕਾਂ ਦੀ ਹੋਈ ਮੌਤ, ਭਾਰਤ ਵਿਚ ਤਿੰਨ ਕੇਸ - ਕੇਂਦਰੀ ਸਿਹਤ ਮੰਤਰੀ

13

February

2020

ਨਵੀਂ ਦਿੱਲੀ, 13 ਫਰਵਰੀ - ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਨੇ ਕਿਹਾ ਹੈ ਕਿ ਭਾਰਤ ਵਿਚ ਅਜੇ ਤੱਕ 2315 ਉਡਾਣਾਂ ਤੋਂ ਆਉਣ ਵਾਲੇ ਯਾਤਰੀਆਂ ਦੀ ਸਕਰੀਨਿੰਗ ਕੀਤੀ ਗਈ ਹੈ। ਕੁੱਲ 2,51,447 ਯਾਤਰੀਆਂ ਨੂੰ ਸਕਰੀਨ ਕੀਤਾ ਗਿਆ ਹੈ। 12 ਵੱਡੇ ਪੋਰਟ ਤੇ 65 ਛੋਟੇ ਪੋਰਟ 'ਤੇ ਵੀ ਅਜੇ ਤੱਕ 5776 ਯਾਤਰੀਆਂ ਨੂੰ ਸਕਰੀਨ ਕੀਤਾ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਭਾਰਤ ਵਿਚ ਹੁਣ ਤੱਕ 3 ਕੇਸ ਪਾਏ ਗਏ ਹਨ। ਜਿਨ੍ਹਾਂ ਨੂੰ ਕੇਰਲ ਵਿਚ ਰੱਖਿਆ ਗਿਆ ਹੈ। ਇਹ ਸਾਰੇ ਵੁਹਾਨ ਤੋਂ ਆਏ ਸਨ। ਡਾ. ਹਰਸ਼ਵਰਧਨ ਨੇ ਜਾਣਕਾਰੀ ਦਿੱਤੀ ਕਿ ਕੋਰੋਨਾ ਵਾਇਰਸ ਕਾਰਨ ਚੀਨ ਵਿਚ 48,206 ਕੇਸ ਸਾਹਮਣੇ ਆਏ ਹਨ ਤੇ 1310 ਲੋਕਾਂ ਦੀ ਮੌਤ ਹੋ ਗਈ ਹੈ। ਚੀਨ ਤੋਂ ਬਾਹਰ 28 ਦੇਸ਼ਾਂ ਵਿਚ ਕੋਰੋਨਾ ਵਾਇਰਸ ਦੇ 570 ਕੇਸ ਸਾਹਮਣੇ ਆਏ ਹਨ।