Arash Info Corporation

ਫ਼ਰੀਦਕੋਟ 'ਚ ਮਿਲਿਆ ਕੋਰੋਨਾ ਵਾਇਰਸ ਦਾ ਸ਼ੱਕੀ ਮਰੀਜ਼

04

February

2020

ਫ਼ਰੀਦਕੋਟ, 4 ਫਰਵਰੀ - ਫ਼ਰੀਦਕੋਟ ਜ਼ਿਲ੍ਹੇ 'ਚ ਜਾਨਲੇਵਾ ਕੋਰੋਨਾ ਵਾਇਰਸ ਦਾ ਇੱਕ ਸ਼ੱਕੀ ਮਰੀਜ਼ ਮਿਲਿਆ ਹੈ। ਦੱਸਿਆ ਜਾ ਰਿਹਾ ਕਿ ਉਕਤ ਮਰੀਜ਼ ਕੋਟਕਪੂਰੇ ਦਾ ਰਹਿਣ ਵਾਲਾ ਹੈ ਅਤੇ ਉਹ ਕੁਝ ਦਿਨ ਪਹਿਲਾਂ ਹੀ ਕੈਨੇਡਾ ਤੋਂ ਚੀਨ ਦੇ ਰਸਤਿਓਂ ਪੰਜਾਬ ਆਇਆ ਹੈ। ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਹੋਣ ਦੇ ਸ਼ੱਕ ਤੋਂ ਬਾਅਦ ਮਰੀਜ਼ ਹਸਪਤਾਲ 'ਚ ਰੁਕਣ ਲਈ ਤਿਆਰ ਨਹੀਂ ਸੀ ਅਤੇ ਉਸ ਨੂੰ ਡਿਪਟੀ ਕਮਿਸ਼ਨਰ ਦੇ ਹੁਕਮ 'ਤੇ ਹਿਰਾਸਤ 'ਚ ਲੈ ਕੇ ਹਸਪਤਾਲ 'ਚ ਦਾਖ਼ਲ ਕਰਾਇਆ ਗਿਆ ਹੈ। ਬੀਤੀ ਰਾਤ ਉਸ ਦੇ ਬਲੱਡ ਸੈਂਪਲ ਲੈ ਕੇ ਪੁਣੇ ਭੇਜੇ ਗਏ ਹਨ ਅਤੇ ਉਸ ਦੀ ਹਾਲਤ ਸਥਿਰ ਹੈ।