News: ਰਾਜਨੀਤੀ

ਰਾਹੁਲ ਗਾਂਧੀ ਨੇ ਨੀਟ ਦੀ ਪ੍ਰੀਖਿਆ ਮੁਲਤਵੀ ਕਰਨ ਦੀ ਕੀਤੀ ਮੰਗ, ਸਰਕਾਰ 'ਤੇ ਸਾਧਿਆ ਨਿਸ਼ਾਨਾ

Tuesday, September 7 2021 11:06 AM
ਨਵੀਂ ਦਿੱਲੀ, 7 ਸਤੰਬਰ - ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ 12 ਸਤੰਬਰ ਨੂੰ ਹੋਣ ਵਾਲੀ ਨੀਟ 2021 ਦੀ ਪ੍ਰੀਖਿਆ ਮੁਲਤਵੀ ਕਰਨ ਦੀ ਮੰਗ ਕੀਤੀ ਹੈ। ਟਵੀਟ ਕਰ ਕੇ ਰਾਹੁਲ ਗਾਂਧੀ ਨੇ ਕਿਹਾ ਹੈ ਕਿ, ਕੀ ਭਾਰਤ ਸਰਕਾਰ ਵਿਦਿਆਰਥੀਆਂ ਦੇ ਤਣਾਅ ਪ੍ਰਤੀ ਅੰਨ੍ਹੀ ਹੈ। ਰਾਹੁਲ ਗਾਂਧੀ ਦਾ ਕਹਿਣਾ ਹੈ ਕੀ ਵਿਦਿਆਰਥੀਆਂ ਨੂੰ ਢੁਕਵਾਂ ਮੌਕਾ ਦਵੋ ਅਤੇ ਪ੍ਰੀਖਿਆ ਨੂੰ ਮੁਲਤਵੀ ਕਰੋ |...

ਕੁਝ ਸ਼ਰਾਰਤੀ ਅਨਸਰ ਲਾਠੀਆਂ, ਲੋਹੇ ਦੀਆਂ ਰਾਡਾਂ ਨਾਲ ਅਨਾਜ ਮੰਡੀ ਕਰਨਾਲ ਪਹੁੰਚੇ - ਜ਼ਿਲ੍ਹਾ ਪ੍ਰਸ਼ਾਸਨ

Tuesday, September 7 2021 09:17 AM
ਕਰਨਾਲ, 7 ਸਤੰਬਰ - ਕਰਨਾਲ ਵਿਚ ਕਿਸਾਨਾਂ ਦੀ ਮਹਾਪੰਚਾਇਤ ਹੋ ਰਹੀ ਹੈ | ਕਿਸਾਨਾਂ ਦੇ ਵਫ਼ਦ ਦੀ ਜ਼ਿਲ੍ਹਾ ਪ੍ਰਸ਼ਾਸਨ ਨਾਲ ਮੀਟਿੰਗ ਵੀ ਚੱਲ ਰਹੀ ਹੈ | ਉੱਥੇ ਹੀ ਕਰਨਾਲ ਦੇ ਆਈ.ਜੀ.ਪੀ. ਦਾ ਕਹਿਣਾ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਕਿਸਾਨ ਆਗੂਆਂ ਨੂੰ ਅਪੀਲ ਕੀਤੀ ਹੈ ਕਿ ਜਿਹੜੇ ਸ਼ਰਾਰਤੀ ਅਨਸਰ ਲਾਠੀਆਂ, ਲੋਹੇ ਦੀਆਂ ਰਾਡਾਂ ਨਾਲ ਅਨਾਜ ਮੰਡੀ, ਕਰਨਾਲ ਪਹੁੰਚੇ ਸਨ, ਨੂੰ ਮੀਟਿੰਗ ਵਾਲੀ ਥਾਂ ਤੋਂ ਚਲੇ ਜਾਣ ਲਈ ਕਿਹਾ ਜਾਵੇ । ਪ੍ਰਸ਼ਾਸਨ ਦਾ ਕਹਿਣਾ ਹੈ ਕਿ ਅਜਿਹਾ ਲਗਦਾ ਹੈ ਕਿ ਸ਼ਰਾਰਤੀ ਅਨਸਰ ਕਿਸਾਨ ਆਗੂਆਂ ਦੀ ਨਹੀਂ ਸੁਣ ਰਹੇ। ਜ਼ਿਕਰਯੋਗ ਹੈ ਕਿ ਪ੍ਰਸ਼ਾਸਨ ਦੇ ਵਲੋਂ ਅਜ...

ਰਾਸ਼ਟਰੀ ਪੁਰਸਕਾਰ ਪ੍ਰਾਪਤ ਕਰਨ ਵਾਲੇ ਅਧਿਆਪਕਾਂ ਨੂੰ ਪ੍ਰਧਾਨ ਮੰਤਰੀ ਨੇ ਦਿੱਤੀ ਵਧਾਈ

Tuesday, September 7 2021 06:17 AM
ਨਵੀਂ ਦਿੱਲੀ, 7 ਸਤੰਬਰ - ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਵੀਡੀਓ ਕਾਨਫਰੰਸਿੰਗ ਰਾਹੀਂ 'ਸ਼ਿਕਸ਼ਕ ਪਰਵ' ਦੇ ਉਦਘਾਟਨੀ ਸੰਮੇਲਨ ਦੌਰਾਨ ਸਿੱਖਿਆ ਦੇ ਖੇਤਰ ਵਿਚ ਕਈ ਮਹੱਤਵਪੂਰਨ ਪਹਿਲਕਦਮੀਆਂ ਦੀ ਸ਼ੁਰੂਆਤ ਕੀਤੀ | ਇਸ ਮੌਕੇ ਪ੍ਰਧਾਨ ਮੰਤਰੀ ਵਲੋਂ ਰਾਸ਼ਟਰੀ ਪੁਰਸਕਾਰ ਪ੍ਰਾਪਤ ਕਰਨ ਵਾਲੇ ਅਧਿਆਪਕਾਂ ਨੂੰ ਵਧਾਈ ਦਿੱਤੀ ਗਈ ਅਤੇ ਮੁਸ਼ਕਿਲ ਹਾਲਾਤਾਂ ਵਿਚ ਕੰਮ ਕੀਤੇ ਜਾਣ ਦੀ ਸ਼ਲਾਘਾ ਵੀ ਕੀਤੀ |...

ਨੇਪਾਲ-ਸਿੰਧੂਪਾਲਚੋਕ 'ਚ ਆਏ ਹੜ ਨੇ ਮਚਾਈ ਤਬਾਹੀ, ਘੱਟੋ-ਘੱਟ 7 ਮੌਤਾਂ

Thursday, June 17 2021 07:21 AM
ਕਾਠਮੰਡੂ,17 ਜੂਨ - ਨੇਪਾਲ-ਸਿੰਧੂਪਾਲਚੋਕ 'ਚ ਆਏ ਹੜ ਨੇ ਮਚਾਈ ਤਬਾਹੀ ਅਤੇ ਘੱਟੋ ਘੱਟ 7 ਦੀ ਮੌਤ ਹੋ ਗਈ ਅਤੇ ਕਈ ਲਾਪਤਾ ਹਨ। ਮੇਲਾਮਚੀ ਕਸਬਾ ਚਿੱਕੜ ਅਤੇ ਪਾਣੀ ਦੀ ਇਕ ਸੰਘਣੀ ਪਰਤ ਵਿਚ ਡੁੱਬਿਆ ਹੋਇਆ ਹੈ ਅਧਿਕਾਰੀਆਂ ਦੇ ਅਨੁਸਾਰ ਕਸਬੇ ਵਿਚ ਲਗਭਗ 200 ਘਰਾਂ ਨੂੰ ਅਧੂਰਾ ਜਾਂ ਪੂਰੀ ਤਰ੍ਹਾਂ ਨੁਕਸਾਨ ਪਹੁੰਚਿਆ ਹੈ।...

ਭਾਜਪਾ ਨੇਤਾ ਮਿਥੁਨ ਚੱਕਰਵਰਤੀ ਤੋਂ ਕੋਲਕਾਤਾ ਪੁਲਿਸ ਵਿਵਾਦਪੂਰਨ ਭਾਸ਼ਣ ਨੂੰ ਲੈ ਕਰ ਰਹੀ ਪੁੱਛਗਿੱਛ

Wednesday, June 16 2021 08:56 AM
ਕੋਲਕਾਤਾ,16 ਜੂਨ - ਅਭਿਨੇਤਾ ਅਤੇ ਭਾਜਪਾ ਨੇਤਾ ਮਿਥੁਨ ਚੱਕਰਵਰਤੀ ਤੋਂ ਪੱਛਮੀ ਬੰਗਾਲ ਚੋਣਾਂ ਲਈ ਚੋਣ ਪ੍ਰਚਾਰ ਦੌਰਾਨ ਵਿਵਾਦਪੂਰਨ ਭਾਸ਼ਣ ਨੂੰ ਲੈ ਕੇ ਕੋਲਕਾਤਾ ਪੁਲਿਸ ਦੁਆਰਾ ਪੁੱਛਗਿੱਛ ਕੀਤੀ ਜਾ ਰਹੀ ਹੈ। ਉਸ ਦੇ ਭਾਸ਼ਣ ਲਈ ਮਨੀਕਤਲਾ ਵਿਖੇ ਐਫ.ਆਈ.ਆਰ. ਦਰਜ ਕੀਤੀ ਗਈ ਸੀ।

ਜਸਟਿਸ ਐਨ.ਵੀ. ਰਮਾਨਾ ਨੇ ਭਾਰਤ ਦੇ ਨਵੇਂ ਚੀਫ਼ ਜਸਟਿਸ ਵਜੋਂ ਸਹੁੰ ਚੁੱਕੀ

Saturday, April 24 2021 06:22 AM
ਨਵੀਂ ਦਿੱਲੀ, 24 ਅਪ੍ਰੈਲ - ਜਸਟਿਸ ਐਨ.ਵੀ. ਰਮਾਨਾ ਨੇ ਭਾਰਤ ਦੇ ਨਵੇਂ ਚੀਫ਼ ਜਸਟਿਸ ਵਜੋਂ ਸਹੁੰ ਚੁੱਕੀ ਹੈ । ਰਾਸ਼ਟਰਪਤੀ ਭਵਨ ਵਿਖੇ ਉਨ੍ਹਾਂ ਨੂੰ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਸਹੁੰ ਚੁਕਾਈ।

ਦਿੱਲੀ ਨੂੰ ਆਕਸੀਜਨ ਸਪਲਾਈ ਕਰਨ ਲਈ ਕੀਤਾ ਜਾ ਰਿਹੈ ਮਜਬੂਰ - ਅਨਿਲ ਵਿੱਜ

Wednesday, April 21 2021 09:53 AM
ਚੰਡੀਗੜ੍ਹ, 21 ਅਪ੍ਰੈਲ (ਰਾਮ ਸਿੰਘ ਬਰਾੜ) - ਹਰਿਆਣਾ ਦੇ ਕੈਬਨਿਟ ਮੰਤਰੀ ਅਨਿਲ ਵਿੱਜ ਨੇ ਕਿਹਾ ਹੈ ਕਿ ਹਰਿਆਣਾ ਨੂੰ ਮਜਬੂਰ ਕੀਤਾ ਜਾ ਰਿਹਾ ਹੈ ਕਿ ਸੂਬਾ ਦਿੱਲੀ ਨੂੰ ਆਕਸੀਜਨ ਸਪਲਾਈ ਕਰੇ।

ਇੰਡੀਆਨਾਪੋਲਿਸ ਵਿਚ ਫੇਡੈਕਸ ਸੁਵਿਧਾ ਉੱਤੇ ਹੋਈ ਗੋਲੀਬਾਰੀ,8 ਮੌਤਾਂ ਤੇ ਕਈ ਜ਼ਖਮੀ

Saturday, April 17 2021 06:24 AM
ਅਮਰੀਕਾ, 17 ਅਪ੍ਰੈਲ - ਇੰਡੀਆਨਾਪੋਲਿਸ ਅੰਤਰਰਾਸ਼ਟਰੀ ਹਵਾਈ ਅੱਡੇ ਨੇੜੇ ਫੇਡੈਕਸ ਸੁਵਿਧਾ 'ਤੇ ਗੋਲੀਬਾਰੀ ਦੌਰਾਨ ਅੱਠ ਲੋਕ ਮਾਰੇ ਗਏ ਅਤੇ ਕਈ ਜ਼ਖਮੀ ਹੋ ਗਏ। ਇੰਡੀਆਨਾਪੋਲਿਸ ਪੁਲਿਸ ਨੇ ਗੋਲੀਬਾਰੀ ਦੀ ਘਟਨਾ ਦੇ ਪੀੜਤਾਂ ਦੀ ਪਛਾਣ ਕੀਤੀ ਹੈ, ਜਿਸ ਵਿਚ ਭਾਰਤੀ ਅਮਰੀਕੀ ਸਿੱਖ ਭਾਈਚਾਰੇ ਦੇ ਲੋਕ ਵੀ ਸ਼ਾਮਲ ਹਨ। ਸਾਡਾ ਕੌਂਸਲੇਟ ਇੰਡੀਆਨਾਪੋਲਿਸ ਵਿਚਲੇ ਸਥਾਨਕ ਅਧਿਕਾਰੀਆਂ, ਕਮਿਊਨਿਟੀ ਲੀਡਰਾਂ ਦੇ ਸੰਪਰਕ ਵਿਚ ਹੈ ਅਤੇ ਲੋੜ ਅਨੁਸਾਰ ਹਰ ਤਰ੍ਹਾਂ ਦੀ ਸਹਾਇਤਾ ਪ੍ਰਦਾਨ ਕਰੇਗਾ - ਭਾਰਤੀ ਦੂਤਾਵਾਸ | ਦੂਜੇ ਪਾਸੇ ਇਸ ਘਟਨਾ ਉੱਤੇ ਈ. ਏ. ਐਮ. ਐੱਸ. ਜੈ ਸ਼ੰਕਰ ਵਲੋਂ ਵੀਂ ਗਹ...

ਕਾਂਗਰਸੀ ਨੇਤਾ ਰਣਦੀਪ ਸਿੰਘ ਸੁਰਜੇਵਾਲਾਲ ਵੀ ਕੋਰੋਨਾ ਵਾਇਰਸ ਦਾ ਸ਼ਿਕਾਰ ਹੋਏ

Friday, April 16 2021 06:29 AM
ਨਵੀਂ ਦਿੱਲੀ , 16 ਅਪ੍ਰੈਲ - ਕਾਂਗਰਸੀ ਨੇਤਾ ਰਣਦੀਪ ਸਿੰਘ ਸੁਰਜੇਵਾਲਾਲ ਵੀ ਕੋਰੋਨਾ ਵਾਇਰਸ ਦਾ ਸ਼ਿਕਾਰ ਹੋ ਗਏ ਹਨ |

ਕਾਂਗਰਸੀ ਨੇਤਾ ਦਿਗਵਿਜੈ ਸਿੰਘ ਪਾਏ ਗਏ ਕੋਰੋਨਾ ਪਾਜ਼ੀਟਿਵ

Friday, April 16 2021 06:26 AM
ਨਵੀਂ ਦਿੱਲੀ , 16 ਅਪ੍ਰੈਲ - ਕਾਂਗਰਸੀ ਨੇਤਾ ਦਿਗਵਿਜੈ ਸਿੰਘ ਵੀ ਕੋਰੋਨਾ ਵਾਇਰਸ ਦਾ ਸ਼ਿਕਾਰ ਹੋ ਗਏ ਹਨ | ਉਨ੍ਹਾਂ ਨੇ ਟਵੀਟ ਕਰਕੇ ਇਸਦੀ ਜਾਣਕਾਰੀ ਦਿਤੀ ਹੈ |

ਵਾਰ ਮੈਮੋਰੀਅਲ ਵਿਖੇ ਪਹੁੰਚੇ ਕਜ਼ਾਕਿਸਤਾਨ ਦੇ ਰੱਖਿਆ ਮੰਤਰੀ

Friday, April 9 2021 06:38 AM
ਨਵੀਂ ਦਿੱਲੀ , 9 ਅਪ੍ਰੈਲ - ਕਜ਼ਾਕਿਸਤਾਨ ਦੇ ਰੱਖਿਆ ਮੰਤਰੀ, ਲੈਫ਼ਟੀਨੈਂਟ ਜਨਰਲ ਨੂਰਲਨ ਯੇਰਮੇਕਬੇਯੇਵ ਨੇ ਦਿੱਲੀ ਦੇ ਵਾਰ ਮੈਮੋਰੀਅਲ ਵਿਖੇ ਫੁਲ ਮਾਲਾਵਾਂ ਭੇਟ ਕੀਤੀਆਂ। ਉਹ 7 ਤੋਂ 10 ਅਪ੍ਰੈਲ ਤੱਕ ਭਾਰਤ ਦੇ ਸਰਕਾਰੀ ਦੌਰੇ 'ਤੇ ਹਨ।

ਵੋਟਰ ਸੂਚੀ ’ਚ ਨਾਮ ਨਾ ਹੋਣ ਕਰਕੇ ਵੋਟ ਪਾਉਣ ਤੋਂ ਖੁੰਝੀ ਸਸੀਕਲਾ

Tuesday, April 6 2021 10:37 AM
ਚੇਨਈ, 6 ਅਪਰੈਲ- ਮਰਹੂਮ ਮੁੱਖ ਮੰਤਰੀ ਜੈਲਲਿਤਾ ਦੇ ਅਤਿ ਕਰੀਬੀਆਂ ’ਚੋਂ ਇਕ ਵੀ.ਕੇ.ਸਸੀਕਲਾ ਤਾਮਿਲ ਨਾਡੂ ਅਸੈਂਬਲੀ ਲਈ ਚੱਲ ਰਹੀ ਪੋਲਿੰਗ ਦੌਰਾਨ ਅੱਜ ਵੋਟ ਨਹੀਂ ਪਾ ਸਕੀ। ਸਸੀਕਲਾ ਦਾ ਨਾਮ ਸਬੰਧਤ ਵੋਟਰ ਸੂਚੀ ਵਿੱਚ ਨਹੀਂ ਸੀ। ਸਸੀਕਲਾ ਦੇ ਵਕੀਲ ਮੁਤਾਬਕ ਉਸ ਦੀ ਮੁਵੱਕਿਲ ਦਾ ਨਾਮ ਥਾਊਜ਼ੈਂਡਜ਼ ਲਾਈਟਜ਼ ਅਸੈਂਬਲੀ ਹਲਕੇ ਦੇ ਵੋਟਰਾਂ ਦੀ ਸੂਚੀ ਵਿੱਚ ਹੋਣਾ ਚਾਹੀਦਾ ਸੀ। ਸ਼ਸ਼ੀਕਲਾ, ਜੈਲਲਿਤਾ ਦੇ ਪੋਜ਼ ਗਾਰਡਨ ਵਿਚਲੀ ਰਿਹਾਇਸ਼ ’ਚ ਰਹਿ ਰਹੀ ਸੀ। ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ ਜੇਲ੍ਹ ਵਿੱਚ ਚਾਰ ਸਾਲ ਬੰਦ ਰਹੀ ਸਸੀਕਲਾ ਅਜੇ ਪਿਛਲੇ ਮਹੀਨੇ ਰਿਹਾਅ ਹੋਈ ਹੈ। ਸਸੀ...

ਟੀਐੱਮਸੀ ਆਗੂ ਦੇ ਘਰੋਂ ਈਵੀਐੱਮਜ਼ ਤੇ ਵੀਵੀਪੈਟ ਮਿਲੀਆਂ, ਚੋਣ ਅਧਿਕਾਰੀ ਮੁਅੱਤਲ

Tuesday, April 6 2021 10:35 AM
ਉਲੂਬੇਰੀਆ (ਪੱਛਮੀ ਬੰਗਾਲ), 6 ਅਪਰੈਲ- ਪੱਛਮੀ ਬੰਗਾਲ ਦੇ ਹਾਵੜਾ ਜ਼ਿਲ੍ਹੇ ਵਿੱਚ ਤ੍ਰਿਣਮੂਲ ਕਾਂਗਰਸ ਦੇ ਆਗੂ ਘਰੋਂ ਚਾਰ ਇਲੈਕਟ੍ਰੋਨਿਕ ਵੋਟਿੰਗ ਮਸ਼ੀਨਾਂ ਤੇ ਇੰਨੀਆਂ ਹੀ ਵੀਵੀਪੈਟ ਮਸ਼ੀਨਾਂ ਮਿਲਣ ਮਗਰੋਂ ਚੋਣ ਅਧਿਕਾਰੀ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਇਹ ਘਟਨਾ ਉਲੂਬੇਰੀਆ ਉੱਤਰ ਅਸੈਂਬਲੀ ਹਲਕੇ ਦੇ ਤੁਲਸੀਬੇਰੀਆ ਪਿੰਡ ਦੀ ਹੈ। ਅਧਿਕਾਰੀ ਨੇ ਦੱਸਿਆ ਕਿ ਪਿੰਡ ਵਾਸੀਆਂ ਨੇ ਵੱਡੇ ਤੜਕੇ ਟੀਐੱਮਸੀ ਆਗੂ ਦੇ ਘਰ ਦੇ ਬਾਹਰ ਵਾਹਨ ਖੜ੍ਹਾ ਵੇਖਿਆ, ਜਿਸ ’ਤੇ ਚੋਣ ਕਮਿਸ਼ਨ ਦਾ ਸਟਿੱਕਰ ਲੱਗਾ ਸੀ। ਪਿੰਡ ਵਾਸੀਆਂ ਨੇ ਰੋਸ ਪ੍ਰਦਰਸ਼ਨ ...

ਭਾਜਪਾ ਚੋਣ ਮਸ਼ੀਨ ਨਹੀਂ, ਪਾਰਟੀ ਨੇ ਲੋਕਾਂ ਦੇ ਦਿਲ ਜਿੱਤਣ ਦਾ ਨਿਸ਼ਾਨਾ ਮਿੱਥਿਆ: ਮੋਦੀ

Tuesday, April 6 2021 10:33 AM
ਨਵੀਂ ਦਿੱਲੀ, 6 ਅਪਰੈਲ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਛੋਟੇ ਕਿਸਾਨਾਂ ਦੀ ਭਲਾਈ ਬਾਰੇ ਨਹੀਂ ਸੋਚਿਆ, ਪਰ ਉਨ੍ਹਾਂ ਦੀ ਸਰਕਾਰ ਨੇ ਵੱਖ ਵੱਖ ਭਲਾਈ ਸਕੀਮਾਂ ਜ਼ਰੀਏ ਛੋਟੀ ਕਿਸਾਨੀ ਦੇ ਉੱਨਤੀ ਨੂੰ ਯਕੀਨੀ ਬਣਾਇਆ। ਭਾਰਤੀ ਜਨਤਾ ਪਾਰਟੀ ਦੇ 41ਵੇਂ ਸਥਾਪਨਾ ਦਿਹਾੜੇ ਮੌਕੇ ਬੋਲਦਿਆਂ ਸ੍ਰੀ ਮੋਦੀ ਨੇ ਦੇਸ਼ ਨੂੰ ਪਾਰਟੀ ਤੋਂ ਉਪਰ ਰੱਖਣ ਦੀ ਜ਼ੋਰਦਾਰ ਵਕਾਲਤ ਕਰਦਿਆਂ ਕਿਹਾ ਕਿ ਸਰਕਾਰ ਦਾ ਮੁਲਾਂਕਣ ਉਸ ਵੱਲੋਂ ਕੀਤੇ ਕੰਮਾਂ ਦੇ ਅਧਾਰ ’ਤੇ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਮੰਦੇ ਭਾਗਾਂ ਨੂੰ, ਜੇ ਭਾਜਪਾ ਕਿਤੇ ਚੋਣਾਂ ਜਿੱਤ ਜ...

ਜੈਸ਼ੰਕਰ ਵੱਲੋਂ ਰੂਸੀ ਵਿਦੇਸ਼ ਮੰਤਰੀ ਲੈਵਰੋਵ ਨਾਲ ਗੱਲਬਾਤ

Tuesday, April 6 2021 10:30 AM
ਨਵੀਂ ਦਿੱਲੀ, 6 ਅਪਰੈਲ- ਵਿਦੇਸ਼ ਮੰਤਰੀ ਐੱਸ.ਜੈਸ਼ੰਕਰ ਨੇ ਅੱਜ ਇਥੇ ਰੂਸ ਦੇ ਆਪਣੇ ਹਮਰੁਤਬਾ ਸਰਗੇਈ ਲੈਵਰੋਵ ਨਾਲ ਦੁਵੱਲੇ ਰਿਸ਼ਤਿਆਂ ਦੇ ਵੱਖ ਵੱਖ ਪਹਿਲੂਆਂ ਤੇ ਸਾਲਾਨਾ ਭਾਰਤ-ਰੂਸ ਸਿਖਰ ਵਾਰਤਾਂ ਦੀਆਂ ਤਿਆਰੀਆਂ ਸਬੰਧੀ ਗੱਲਬਾਤ ਕੀਤੀ। ਲੈਵਰੋਵ 19 ਘੰਟੇ ਦੀ ਆਪਣੀ ਫੇਰੀ ਲਈ ਸੋਮਵਾਰ ਸ਼ਾਮ ਨੂੰ ਭਾਰਤ ਪੁੱਜੇ ਸੀ। ਵਿਦੇਸ਼ ਮੰਤਰਾਲੇ ਦੇ ਤਰਜਮਾਨ ਅਰਿੰਦਮ ਬਾਗਚੀ ਨੇ ਟਵੀਟ ਦੇ ਨਾਲ ਇਕ ਫੋਟੋ ਵੀ ਟੈਗ ਕੀਤੀ ਹੈ, ਜਿਸ ਵਿੱਚ ਦੋਵੇਂ ਮੰਤਰੀ ਨਜ਼ਰ ਆ ਰਹੇ ਹਨ। ਬੁਲਾਰੇ ਨੇ ਕਿਹਾ ਕਿ ਦੋਵਾਂ ਵਿਦੇਸ਼ ਮੰਤਰੀਆਂ ਨੇ ਪ੍ਰਮਾਣੂ, ਪੁਲਾੜ ਤੇ ਰੱਖਿਆ ਸੈਕਟਰਾਂ ਵਿੱਚ ਭਾਈਵਾਲੀ...

E-Paper

Calendar

Videos