News: ਰਾਜਨੀਤੀ

ਅਮਿਤ ਸ਼ਾਹ ਨਾਲ ਮੁਲਾਕਾਤ ਕਰਨਗੇ ਅਰਵਿੰਦ ਕੇਜਰੀਵਾਲ

Wednesday, February 19 2020 07:24 AM
ਨਵੀਂ ਦਿੱਲੀ, 19 ਫਰਵਰੀ- ਦਿੱਲੀ 'ਚ ਸਰਕਾਰ ਬਣਨ ਤੋਂ ਬਾਅਦ ਅੱਜ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕਰਨਗੇ। ਦੋਹਾਂ ਨੇਤਾਵਾਂ ਵਿਚਾਲੇ ਮੁਲਾਕਾਤ ਦੁਪਹਿਰ 2.30 ਵਜੇ ਨਾਰਥ ਬਲਾਕ 'ਚ ਹੋਵੇਗੀ।

ਅੰਮ੍ਰਿਤਸਰ : ਖ਼ੁਦਕੁਸ਼ੀ ਮਾਮਲੇ 'ਚ ਸਾਬਕਾ ਡੀ.ਆਈ.ਜੀ. ਕੁਲਤਾਰ ਸਿੰਘ ਸਣੇ 5 ਦੋਸ਼ੀਆਂ ਨੂੰ 8-8 ਸਾਲ ਦੀ ਕੈਦ

Wednesday, February 19 2020 07:23 AM
ਅੰਮ੍ਰਿਤਸਰ, 19 ਫਰਵਰੀ - ਅੰਮ੍ਰਿਤਸਰ ਦੇ ਵਧੀਕ ਜ਼ਿਲ੍ਹਾ ਸੈਸ਼ਨ ਜੱਜ ਸੰਦੀਪ ਸਿੰਘ ਬਾਜਵਾ ਦੀ ਅਦਾਲਤ ਨੇ ਅਕਤੂਬਰ 2004 'ਚ ਅੰਮ੍ਰਿਤਸਰ ਦੇ ਇੱਕ ਪਰਿਵਾਰ ਦੇ ਪੰਜ ਜੀਆਂ ਵਲੋਂ ਸਮੂਹਿਕ ਖ਼ੁਦਕੁਸ਼ੀ ਕਰਨ ਦੇ ਮਾਮਲੇ 'ਚ ਅੱਜ ਅਹਿਮ ਫ਼ੈਸਲਾ ਸੁਣਾਉਂਦਿਆਂ ਸਾਬਕਾ ਡੀ. ਆਈ. ਜੀ. ਕੁਲਤਾਰ ਸਿੰਘ ਸਣੇ 5 ਦੋਸ਼ੀਆਂ, ਜਿਨ੍ਹਾਂ 'ਚ ਦੋ ਔਰਤਾਂ ਵੀ ਸ਼ਾਮਲ ਹਨ, ਨੂੰ 8-8 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਇਸ ਦੇ ਨਾਲ ਹੀ ਮੌਜੂਦਾ ਡੀ. ਐੱਸ. ਪੀ. ਹਰਦੇਵ ਸਿੰਘ ਨੂੰ ਚਾਰ ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ।...

ਚੀਨ 'ਚ ਦੂਸਰੇ ਡਾਕਟਰ ਦੀ ਮੌਤ, ਵੁਹਾਨ 'ਚ ਹਸਪਤਾਲ ਦੇ ਡਾਇਰੈਕਟਰ ਦੀ ਮੌਤ

Tuesday, February 18 2020 08:16 AM
ਨਵੀਂ ਦਿੱਲੀ : ਵੁਹਾਨ ਦੇ ਇਕ ਪ੍ਰਮੁੱਖ ਹਸਪਤਾਲ ਦੇ ਡਾਇਰੈਕਟਰ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਗਈ। ਨਿਊਜ਼ ਏਜੰਸੀ ਰਾਇਟਰਜ਼ ਨੇ ਸਟੇਟ ਟੈਲੀਵਿਜ਼ਨ ਦੇ ਹਵਾਲੇ ਤੋਂ ਦੱਸਿਆ ਕਿ ਵੁਹਾਨ ਵੁਚਾਂਗ ਹਸਪਤਾਲ ਦੇ ਡਾਇਰੈਕਟਰ ਲਿਊ ਝਿਮਿੰਗ ਦੀ ਸਵੇਰੇ ਸਾਢੇ 10 ਵਜੇ ਮੌਤ ਹੋ ਗਈ। ਇਸ ਵਾਇਰਸ ਦੇ ਸੰਕ੍ਰਮਣ ਨਾਲ ਮਰਨ ਵਾਲੇ ਉਹ ਦੂਸਰੇ ਡਾਕਟਰ ਹਨ। ਇਸ ਤੋਂ ਪਹਿਲਾਂ ਲੀ ਵੇਨਲਿਆਨਗ ਦੀ ਮੌਤ ਹੋ ਗਈ ਸੀ। ਉਨ੍ਹਾਂ ਸਭ ਤੋਂ ਪਹਿਲਾਂ ਕੋਰੋਨਾ ਵਾਇਰਸ ਸਬੰਧੀ ਚਿਤਾਵਨੀ ਜਾਰੀ ਕੀਤੀ ਸੀ। ਇਸ ਲਈ ਉਨ੍ਹਾਂ 'ਤੇ ਕਾਰਵਾਈ ਵੀ ਹੋਈ ਸੀ। ਚੀਨ 'ਚ ਕੋਰੋਨਾ ਵਾਇਰਸ ਮਹਾਮਾਰੀ ਨਾਲ ਮਰਨ ਵਾ...

ਹਾਦਸਿਆਂ ਦਾ ਲਖਨਊ-ਆਗਰਾ ਐਕਸਪੈੱਸ-ਵੇਅ: ਕੇਜਰੀਵਾਲ ਖ਼ਿਲਾਫ਼ ਚੋਣ ਲੜਨ ਵਾਲੇ 2 ਦਿੱਗਜ ਆਗੂ ਸਮੇਤ 4 ਦੀ ਮੌਤ

Tuesday, February 18 2020 08:07 AM
ਨਵੀਂ ਦਿੱਲੀ : ਲਖਨਊ-ਆਗਰਾ ਐਕਸਪੈੱਸ ਵੇਅ 'ਤੇ ਐਵਤਾਰ ਰਾਤ ਹੋਏ ਭਿਆਨਕ ਸੜਕ ਹਾਦਸੇ 'ਚ ਪੂਰਵੀ ਦਿੱਲੀ 'ਚ ਮਯੂਰ ਵਿਹਾਰ ਤੋਂ ਸਾਬਕਾ ਕੌਂਸਲਰ ਤੇ ਬਹੁਜਨ ਸਮਾਜ ਪਾਰਟੀ ਦੇ ਸਾਬਕਾ ਆਗੂ ਸੁਰਜੀਤ ਸਿੰਘ ਦੀ ਵੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਿਕ, 'ਲਖਨਊ ਐਕਸਪ੍ਰੈੱਸ ਵੇਅ 'ਤੇ ਐਤਵਾਰ ਨੂੰ ਭਿਆਨਕ ਸੜਕ ਹਾਦਸੇ 'ਚ ਕੁੱਲ 7 ਲੋਕਾਂ ਦੀ ਜਾਨ ਗਈ ਹੈ। ਹਾਦਸੇ 'ਚ ਸਾਬਕਾ ਕੌਂਸਲਰ ਸੁਰਜੀਤ ਸਿੰਘ ਦੀ ਫਾਰਚੂਨਰ ਕਾਰ ਨੂੰ ਵਾਲਵੋ ਬੱਸ ਨੇ ਪਿੱਛੋਂ ਟੱਕਰ ਮਾਰ ਦਿੱਤੀ, ਇਸ ਹਾਦਸੇ 'ਚ ਕੌਂਸਲਰ ਸਮੇਤ 4 ਲੋਕ ਸਵਾਰ ਸਨ। ਹਾਦਸੇ 'ਚ 6 ਲੋਕਾਂ ਦੀ ਮੌਤ ਹੋ ਗਈ। ਮਨੀਸ਼ ਸਿਸੋਦ...

ਲੈਂਟਰ ਪਾਉਣ ਲਈ ਸਰੀਆ ਬੰਨ੍ਹ ਰਹੇ ਨੌਜਵਾਨ ਦੀ ਕਰੰਟ ਲੱਗਣ ਨਾਲ ਮੌਤ

Friday, February 14 2020 07:31 AM
ਹੁਸ਼ਿਆਰਪੁਰ, 14 ਫਰਵਰੀ - ਸਥਾਨਕ ਮੁਹੱਲਾ ਰੂਪ ਨਗਰ 'ਚ ਇੱਕ ਮਕਾਨ ਦਾ ਲੈਂਟਰ ਪਾਉਣ ਸਮੇਂ ਸਰੀਆ ਬੰਨ੍ਹ ਰਹੇ ਨੌਜਵਾਨ ਪੰਕਜ ਕੁਮਾਰ ਪੁੱਤਰ ਧਰਮਪਾਲ ਵਾਸੀ ਸੂਰਜ ਨਗਰ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ। ਜਾਣਕਾਰੀ ਅਨੁਸਾਰ ਪੰਕਜ ਕੁਮਾਰ ਉਕਤ ਮੁਹੱਲੇ 'ਚ ਇੱਕ ਮਕਾਨ ਦਾ ਲੈਂਟਰ ਪਾਉਣ ਸਮੇਂ ਸਰੀਆ ਬੰਨ੍ਹ ਰਿਹਾ ਸੀ ਅਤੇ ਅਚਾਨਕ ਸਰੀਆ ਮਕਾਨ ਦੇ ਕੋਲੋਂ ਲੰਘ ਰਹੀਆਂ ਬਿਜਲੀ ਦੀਆਂ ਤਾਰਾਂ ਨਾਲ ਜਾ ਟਕਰਾਇਆ ਤੇ ਕਰੰਟ ਲੱਗਣ 'ਤੇ ਉਹ ਹੇਠਾਂ ਡਿਗ ਪਿਆ। ਇਸ ਤੋਂ ਬਾਅਦ ਉਸ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਜ਼ਿਕਰਯੋਗ ਹ...

ਗਾਰਗੀ ਕਾਲਜ ਮਾਮਲੇ 'ਚ ਸੀ. ਬੀ. ਆਈ. ਜਾਂਚ ਦੀ ਮੰਗ 'ਤੇ ਦਿੱਲੀ ਹਾਈਕੋਰਟ 'ਚ 17 ਫਰਵਰੀ ਨੂੰ ਹੋਵੇਗੀ ਸੁਣਵਾਈ

Friday, February 14 2020 07:29 AM
ਨਵੀਂ ਦਿੱਲੀ, 14 ਫਰਵਰੀ- ਗਾਰਗੀ ਕਾਲਜ ਮਾਮਲੇ 'ਚ ਵਕੀਲ ਐੱਮ. ਐੱਲ. ਸ਼ਰਮਾ ਦੀ ਪਟੀਸ਼ਨ 'ਤੇ ਦਿੱਲੀ ਹਾਈਕੋਰਟ 17 ਫਰਵਰੀ ਨੂੰ ਸੁਣਵਾਈ ਕਰੇਗਾ। ਦੱਸ ਦਈਏ ਕਿ ਵਕੀਲ ਐੱਮ. ਐੱਲ. ਸ਼ਰਮਾ ਨੇ ਮਾਮਲੇ 'ਚ ਸੀ. ਬੀ. ਆਈ. ਜਾਂਚ ਕਰਾਉਣ ਦੀ ਮੰਗ ਕੀਤੀ ਹੈ।

ਅੰਡਰ ਵਾਟਰ ਮੈਟਰੋ ਦੇ ਉਦਘਾਟਨ 'ਚ ਮਮਤਾ ਬੈਨਰਜੀ ਨੂੰ ਨਹੀਂ ਦਿੱਤਾ ਸੱਦਾ

Thursday, February 13 2020 12:20 PM
ਕੋਲਕਾਤਾ, 13 ਫਰਵਰੀ - ਕੋਲਕਾਤਾ ਦੇ ਲੋਕਾਂ ਨੂੰ ਅੱਜ ਲੰਬੇ ਇੰਤਜ਼ਾਰ ਮਗਰੋਂ ਈਸਟ-ਵੈਸਟ ਪ੍ਰਾਜੈਕਟ ਦੀ ਸੌਗਾਤ ਮਿਲਣ ਜਾ ਰਹੀ ਹੈ। ਰੇਲ ਮੰਤਰੀ ਪਿਓਸ਼ ਗੋਇਲ ਅੱਜ ਸ਼ਾਮ ਇਸ ਨੂੰ ਹਰੀ ਝੰਡੀ ਦਿਖਾਉਣਗੇ। ਇਹ ਪ੍ਰਾਜੈਕਟ ਕਰੀਬ 16 ਕਿਲੋਮੀਟਰ ਲੰਬਾ ਹੈ, ਜੋ ਸਾਲਟ ਲੇਕ ਸਟੇਡੀਅਮ ਤੋਂ ਹਾਵੜਾ ਮੈਦਾਨ ਤੱਕ ਫੈਲਿਆ ਹੈ। ਮੈਟਰੋ ਨੂੰ ਹਰੀ ਝੰਡੀ ਦਿਖਾਉਣ ਤੋਂ ਪਹਿਲਾ ਹੀ ਇਸ 'ਤੇ ਵਿਵਾਦ ਖੜਾ ਹੋ ਗਿਆ ਹੈ। ਵਿਵਾਦ ਇਸ ਗੱਲ ਨੂੰ ਲੈ ਕੇ ਹੈ ਕਿ ਉਦਘਾਟਨ ਕਾਰਡ 'ਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦਾ ਨਾਮ ਨਹੀਂ ਹੈ। ਇਸ ਗੱਲ ਨੂੰ ਲੈ ਕੇ ਟੀ.ਐਮ.ਸੀ. ਸਮੇਤ ਮਮਤਾ...

ਪ੍ਰਵਾਸੀ ਭਾਰਤੀ ਕੇਂਦਰ ਦਾ ਨਾਂਅ ਬਦਲ ਕੇ ਸੁਸ਼ਮਾ ਸਵਰਾਜ ਦੇ ਨਾਂਅ 'ਤੇ ਕਰਨ ਦਾ ਐਲਾਨ

Thursday, February 13 2020 12:18 PM
ਨਵੀਂ ਦਿੱਲੀ, 13 ਫਰਵਰੀ - 14 ਫਰਵਰੀ ਨੂੰ ਸੁਸ਼ਮਾ ਸਵਰਾਜ ਦਾ ਜਨਮ ਦਿਨ ਹੈ। ਇਸ ਮੌਕੇ 'ਤੇ ਵਿਦੇਸ਼ ਮੰਤਰਾਲੇ ਨੇ ਪ੍ਰਵਾਸੀ ਭਾਰਤੀ ਕੇਂਦਰ ਦਾ ਨਾਂਅ ਬਦਲ ਕੇ ਸੁਸ਼ਮਾ ਸਵਰਾਜ ਭਵਨ ਅਤੇ ਵਿਦੇਸ਼ੀ ਸੇਵਾ ਸੰਸਥਾ ਇੰਸਟੀਚਿਊਟ ਦਾ ਨਾਂਅ ਬਦਲ ਕੇ ਸੁਸ਼ਮਾ ਸਵਰਾਜ ਇੰਸਟੀਚਿਊਟ ਆਫ਼ ਫ਼ੌਰਨ ਸਰਵਿਸ ਕਰਨ ਦਾ ਐਲਾਨ ਕੀਤਾ ਹੈ।

ਚੀਨ ਵਿਚ ਕੋਰੋਨਾ ਵਾਇਰਸ ਕਾਰਨ 1310 ਲੋਕਾਂ ਦੀ ਹੋਈ ਮੌਤ, ਭਾਰਤ ਵਿਚ ਤਿੰਨ ਕੇਸ - ਕੇਂਦਰੀ ਸਿਹਤ ਮੰਤਰੀ

Thursday, February 13 2020 12:17 PM
ਨਵੀਂ ਦਿੱਲੀ, 13 ਫਰਵਰੀ - ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਨੇ ਕਿਹਾ ਹੈ ਕਿ ਭਾਰਤ ਵਿਚ ਅਜੇ ਤੱਕ 2315 ਉਡਾਣਾਂ ਤੋਂ ਆਉਣ ਵਾਲੇ ਯਾਤਰੀਆਂ ਦੀ ਸਕਰੀਨਿੰਗ ਕੀਤੀ ਗਈ ਹੈ। ਕੁੱਲ 2,51,447 ਯਾਤਰੀਆਂ ਨੂੰ ਸਕਰੀਨ ਕੀਤਾ ਗਿਆ ਹੈ। 12 ਵੱਡੇ ਪੋਰਟ ਤੇ 65 ਛੋਟੇ ਪੋਰਟ 'ਤੇ ਵੀ ਅਜੇ ਤੱਕ 5776 ਯਾਤਰੀਆਂ ਨੂੰ ਸਕਰੀਨ ਕੀਤਾ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਭਾਰਤ ਵਿਚ ਹੁਣ ਤੱਕ 3 ਕੇਸ ਪਾਏ ਗਏ ਹਨ। ਜਿਨ੍ਹਾਂ ਨੂੰ ਕੇਰਲ ਵਿਚ ਰੱਖਿਆ ਗਿਆ ਹੈ। ਇਹ ਸਾਰੇ ਵੁਹਾਨ ਤੋਂ ਆਏ ਸਨ। ਡਾ. ਹਰਸ਼ਵਰਧਨ ਨੇ ਜਾਣਕਾਰੀ ਦਿੱਤੀ ਕਿ ਕੋਰੋਨਾ ਵਾਇਰਸ ਕਾਰਨ ਚੀਨ ਵਿਚ 48,206 ਕੇਸ ਸ...

16 ਫਰਵਰੀ ਨੂੰ ਤੀਜੀ ਵਾਰ ਦਿੱਲੀ ਦੇ ਮੁੱਖ ਮੰਤਰੀ ਵਜੋਂ ਹਲਫ਼ ਲੈਣਗੇ ਅਰਵਿੰਦ ਕੇਜਰੀਵਾਲ

Wednesday, February 12 2020 07:12 AM
ਨਵੀਂ ਦਿੱਲੀ, 12 ਫਰਵਰੀ- ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ 16 ਫਰਵਰੀ ਨੂੰ ਤੀਜੀ ਵਾਰ ਦਿੱਲੀ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਉਨ੍ਹਾਂ ਦਾ ਸਹੁੰ ਚੁੱਕ ਸਮਾਗਮ ਰਾਮਲੀਲਾ ਮੈਦਾਨ 'ਚ ਹੋਵੇਗਾ।

ਉਪ ਰਾਜਪਾਲ ਅਨਿਲ ਬੈਜਲ ਨੂੰ ਮਿਲਣ ਲਈ ਪਹੁੰਚੇ ਕੇਜਰੀਵਾਲ

Wednesday, February 12 2020 07:11 AM
ਨਵੀਂ ਦਿੱਲੀ, 12 ਫਰਵਰੀ- ਦਿੱਲੀ ਵਿਧਾਨ ਸਭਾ ਚੋਣਾਂ 'ਚ ਭਾਰੀ ਬਹੁਮਤ ਨਾਲ ਜਿੱਤਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਉਪ ਰਾਜਪਾਲ ਅਨਿਲ ਬੈਜਲ ਨੂੰ ਮਿਲਣ ਲਈ ਰਾਜ ਨਿਵਾਸ ਪਹੁੰਚੇ ਹਨ।

ਬੈਠਕ ਲਈ ਕੇਜਰੀਵਾਲ ਦੀ ਰਿਹਾਇਸ਼ 'ਤੇ ਪਹੁੰਚੇ 'ਆਪ' ਵਿਧਾਇਕ

Wednesday, February 12 2020 07:10 AM
ਨਵੀਂ ਦਿੱਲੀ, 12 ਫਰਵਰੀ- ਆਮ ਆਦਮੀ ਪਾਰਟੀ ਦੇ ਨਵੇਂ ਚੁਣੇ ਗਏ ਵਿਧਾਇਕ ਪਾਰਟੀ ਮੁਖੀ ਅਰਵਿੰਦ ਕੇਜਰੀਵਾਲ ਦੀ ਰਿਹਾਇਸ਼ 'ਤੇ ਬੈਠਕ ਲਈ ਪਹੁੰਚ ਚੁੱਕੇ ਹਨ। ਅਰਵਿੰਦ ਕੇਜਰੀਵਾਲ ਵੀ ਦਿੱਲੀ ਦੇ ਉਪ ਰਾਜਪਾਲ ਅਨਿਲ ਬੈਜਲ ਨਾਲ ਮੁਲਾਕਾਤ ਕਰਨ ਤੋਂ ਬਾਅਦ ਆਪਣੀ ਰਿਹਾਇਸ਼ 'ਤੇ ਪਹੁੰਚ ਚੁੱਕੇ ਹਨ। ਇਸ ਬੈਠਕ 'ਚ ਵਿਧਾਇਕ ਦਲ ਦਾ ਨੇਤਾ ਚੁਣਿਆ ਜਾਵੇਗਾ ਅਤੇ ਅੱਗੇ ਦੀਆਂ ਰਣਨੀਤੀਆਂ 'ਤੇ ਚਰਚਾ ਕੀਤੀ ਜਾਵੇਗੀ।...

ਸੋਨੀਆ ਗਾਂਧੀ ਅਤੇ ਉਪ ਰਾਸ਼ਟਰਪਤੀ ਨਾਇਡੂ ਨੇ ਕੇਜਰੀਵਾਲ ਨੂੰ ਜਿੱਤ ਦੀਆਂ ਦਿੱਤੀਆਂ ਵਧਾਈਆਂ

Wednesday, February 12 2020 07:10 AM
ਨਵੀਂ ਦਿੱਲੀ, 12 ਫਰਵਰੀ- ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਅਤੇ ਉਪ ਰਾਸ਼ਟਰਪਤੀ ਐੱਮ. ਵੈਂਕਈਆ ਨਾਇਡੂ ਨੇ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨੂੰ ਦਿੱਲੀ ਵਿਧਾਨ ਸਭਾ ਚੋਣਾਂ 'ਚ ਭਾਰੀ ਬਹੁਮਤ ਨਾਲ ਜਿੱਤਣ 'ਤੇ ਵਧਾਈਆਂ ਦਿੱਤੀਆਂ ਹਨ।

ਭਾਰਤ ਪਾਕਿਸਤਾਨ ਸਰਹੱਦ ਤੋਂ ਪਾਕਿਸਤਾਨੀ ਨਾਗਰਿਕ ਗ੍ਰਿਫ਼ਤਾਰ

Tuesday, February 11 2020 08:14 AM
ਗੱਗੋਮਾਹਲ/ਅਜਨਾਲਾ, 11 ਫਰਵਰੀ - ਬੀ ਐੱਸ ਐੱਫ ਦੀ 73 ਬਟਾਲੀਅਨ ਵੱਲੋਂ ਅੱਜ ਭਾਰਤ ਪਾਕਿਸਤਾਨ ਸਰਹੱਦ ਤੇ ਚੌਕੀ ਛੰਨਾ ਨੇੜਿਉਂ ਇੱਕ ਅੱਧਖੜ੍ਹ ਉਮਰ ਦੇ ਪਾਕਿਸਤਾਨੀ ਨਾਗਰਿਕ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਫਿਲਹਾਲ ਬੀ ਐੱਸ ਐੱਫ ਅਤੇ ਸੁਰੱਖਿਆ ਏਜੰਸੀਆਂ ਵੱਲੋਂ ਇਸ ਪਾਕਿਸਤਾਨੀ ਨਾਗਰਿਕ ਰਸੂਲ ਖਾਨ ਕੋਲੋਂ ਪੁਛਗਿਛ ਕੀਤੀ ਜਾ ਰਹੀ ਹੈ।...

ਨਿਰਭੈਆ ਮਾਮਲਾ : ਕੇਂਦਰ ਸਰਕਾਰ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ 'ਚ ਟਲੀ ਸੁਣਵਾਈ

Friday, February 7 2020 08:18 AM
ਨਵੀਂ ਦਿੱਲੀ, 7 ਫਰਵਰੀ- ਨਿਰਭੈਆ ਸਮੂਹਿਕ ਜਬਰ ਜਨਾਹ ਅਤੇ ਹੱਤਿਆ ਮਾਮਲੇ 'ਚ ਕੇਂਦਰ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ 'ਚ ਸੁਣਵਾਈ 11 ਫਰਵਰੀ ਤੱਕ ਲਈ ਟਲ ਗਈ ਹੈ। ਦੱਸ ਦਈਏ ਕਿ ਇਸ ਮਾਮਲੇ 'ਚ ਚਾਰਾਂ ਦੋਸ਼ੀਆਂ ਦੀ ਫਾਂਸੀ ਦੀ ਸਜ਼ਾ 'ਤੇ ਰੋਕ ਦੇ ਵਿਰੁੱਧ ਕੇਂਦਰ ਸਰਕਾਰ ਦੀ ਪਟੀਸ਼ਨ ਨੂੰ ਦਿੱਲੀ ਹਾਈਕੋਰਟ ਨੇ ਖ਼ਾਰਜ ਕਰ ਦਿੱਤਾ ਸੀ, ਜਿਸ ਤੋਂ ਬਾਅਦ ਸਰਕਾਰ ਨੇ ਸੁਪਰੀਮ ਕੋਰਟ 'ਚ ਅਪੀਲ ਕੀਤੀ ਸੀ। ਦਿੱਲੀ ਹਾਈਕੋਰਟ ਨੇ 5 ਫਰਵਰੀ ਨੂੰ ਸੁਣਵਾਈ ਕਰਦਿਆਂ ਕਿਹਾ ਸੀ ਕਿ ਚਾਰਾਂ ਦੋਸ਼ੀਆਂ ਨੂੰ ਇਕੱਠਿਆਂ ਫਾਂਸੀ ਦਿੱਤੀ ਜਾਵੇਗੀ, ਨਾ ਕਿ ਵੱਖੋ-ਵੱਖ। ਨਾਲ ਹੀ ਅਦਾਲਤ ਨੇ ਚਾਰਾਂ ਦੋ...

E-Paper

Calendar

Videos