News: ਰਾਜਨੀਤੀ

ਡਾਲਰ ਮੁਕਾਬਲੇ ਰੁਪਏ 'ਚ 83 ਪੈਸੇ ਦੀ ਗਿਰਾਵਟ

Thursday, March 19 2020 07:15 AM
ਨਵੀਂ ਦਿੱਲੀ, 19 ਮਾਰਚ - ਅਮਰੀਕੀ ਡਾਲਰ ਦੇ ਮੁਕਾਬਲੇ ਭਾਰਤੀ ਰੁਪਏ 'ਚ 83 ਪੈਸੇ ਦੀ ਗਿਰਾਵਟ ਦਰਜ ਕੀਤੀ ਗਈ ਹੈ। ਇਸ ਗਿਰਾਵਟ ਨਾਲ ਇਕ ਡਾਲਰ ਮੁਕਾਬਲੇ ਰੁਪਇਆ 75.09 ਹੋ ਗਿਆ ਹੈ।

ਕੋਰੋਨਾ ਵਾਇਰਸ ਨੂੰ ਲੈ ਕੇ ਸਰਬੱਤ ਦੇ ਭਲੇ ਲਈ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ

Tuesday, March 17 2020 07:15 AM
ਨਾਭਾ, 17 ਮਾਰਚ - ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਸਰਬੱਤ ਦੇ ਭਲੇ ਲਈ ਅੱਜ ਸਥਾਨਕ ਇਤਿਹਾਸਕ ਗੁਰਦੁਆਰਾ ਬਾਬਾ ਅਜਾਪਾਲ ਸਿੰਘ (ਘੋੜਿਆਂ ਵਾਲਾ) ਵਿਖੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਗਏ। ਗੁਰਦੁਆਰਾ ਸਾਹਿਬ ਦੇ ਮੈਨੇਜਰ ਨਰਿੰਦਰਜੀਤ ਸਿੰਘ ਭਵਾਨੀਗੜ੍ਹ ਨੇ ਦੱਸਿਆ ਕਿ ਅੱਜ ਰੱਖੇ ਅਖੰਡ ਪਾਠ ਸਾਹਿਬ ਦੇ ਭੋਗ ਕੱਲ੍ਹ 19ਮਾਰਚ ਨੂੰ ਸਵੇਰੇ 9 ਵਜੇ ਪਾਏ ਜਾਣਗੇ ਇਸ ਉਪਰੰਤ ਗੁਰੂ ਘਰ ਦੇ ਰਾਗੀ ਸਿੰਘ ਕੀਰਤਨ ਕਰਨਗੇ।...

ਕੋਰੋਨਾਵਾਇਰਸ : ਮੋਦੀ ਦੇ ਮੰਤਰੀ ਨੇ ਖ਼ੁਦ ਨੂੰ ਕੀਤਾ ਸਾਰਿਆਂ ਨਾਲੋਂ ਵੱਖ

Tuesday, March 17 2020 07:14 AM
ਨਵੀਂ ਦਿੱਲੀ, 17 ਮਾਰਚ - ਕੇਂਦਰੀ ਸੰਸਦੀ ਕਾਰਜ ਰਾਜਮੰਤਰੀ ਵੀ. ਮੁਰਲੀਧਰਨ ਨੇ ਆਪਣੇ ਨੂੰ ਆਪ ਨੂੰ ਦਿੱਲੀ 'ਚ ਹੋਮ ਕਵਾਰਨਟਾਇਨ ( ਆਪਣੇ ਆਪ ਨੂੰ ਸਾਰਿਆਂ ਨੂੰ ਨਾਲੋਂ ਵੱਖ) ਕਰ ਲਿਆ ਹੈ। ਦਰਅਸਲ ਉਹ ਇਕ ਕੋਰੋਨਾ ਪੀੜਤ ਡਾਕਟਰ ਦੇ ਸੰਪਰਕ 'ਚ ਆਏ ਸਨ।

ਨਿਰਭੈਆ ਸਮੂਹਿਕ ਜਬਰ ਜਨਾਹ ਦਾ ਦੋਸ਼ੀ ਫਾਂਸੀ ਦੀ ਸਜ਼ਾ ਰੱਦ ਕਰਾਉਣ ਲਈ ਫਿਰ ਪਹੁੰਚਿਆਂ ਕੋਰਟ

Tuesday, March 17 2020 07:13 AM
ਨਵੀਂ ਦਿੱਲੀ, 17 ਮਾਰਚ - ਨਿਰਭਇਆ ਸਮੂਹਿਕ ਜਬਰ ਜਨਾਹ ਮਾਮਲੇ ਵਿਚ ਦੋਸ਼ੀ ਕਰਾਰ ਮੁਕੇਸ਼ ਨੇ ਇਕ ਵਾਰ ਫਿਰ ਤੋਂ ਕੋਰਟ 'ਚ ਪਟੀਸ਼ਨ ਦਾਇਰ ਕੀਤੀ ਹੈ। ਪਟੀਸ਼ਨ ਵਿਚ ਉਸ ਦਾ ਕਹਿਣਾ ਹੈ ਕਿ ਜਿਸ ਦਿਨ ਇਹ ਵਾਰਦਾਤ ਹੋਈ ਸੀ ਤਾਂ ਉਹ ਉਸ ਦਿਨ ਦਿੱਲੀ ਵਿਚ ਨਹੀਂ ਸੀ, ਲਿਹਾਜ਼ਾ ਫਾਂਸੀ ਦੀ ਸਜ਼ਾ ਰੱਦ ਕੀਤੀ ਜਾਵੇ।

ਅਨਿਲ ਅੰਬਾਨੀ ਨੇ ਈ.ਡੀ ਕੋਲ ਪੇਸ਼ ਹੋਣ ਲਈ ਮੰਗਿਆ ਹੋਰ ਸਮਾਂ

Monday, March 16 2020 07:49 AM
ਨਵੀਂ ਦਿੱਲੀ, 16 ਮਾਰਚ - ਰਿਲਾਇੰਸ ਗਰੁੱਪ ਦੇ ਚੇਅਰਮੈਨ ਅਨਿਲ ਅੰਬਾਨੀ ਨੇ ਇਨਫੋਰਸਮੈਂਟ ਡਾਇਰੈਕਟੋਰੇਟ ਕੋਲ ਪੇਸ਼ ਹੋਣ ਲਈ ਹੋਰ ਸਮਾਂ ਮੰਗਿਆ ਹੈ। ਈ.ਡੀ ਨੇ ਅਨਿਲ ਅੰਬਾਨੀ ਨੂੰ ਯੈੱਸ ਬੈਂਕ ਦੇ ਸੰਸਥਾਪਕ ਰਾਣਾ ਕਪੂਰ ਅਤੇ ਹੋਰਨਾਂ ਖ਼ਿਲਾਫ਼ ਜਾਂਚ ਲਈ ਬੁਲਾਇਆ ਸੀ।

ਮੱਧ ਪ੍ਰਦੇਸ਼ : ਫਲੋਰ ਟੈਸਟ ਨੂੰ ਲੈ ਕੇ ਭੇਦ ਬਰਕਰਾਰ

Monday, March 16 2020 07:35 AM
ਭੋਪਾਲ, 16 ਮਾਰਚ - ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲਨਾਥ ਨੇ ਰਾਜਪਾਲ ਨੂੰ ਚਿੱਠੀ ਲਿਖ ਕਿਹਾ ਕਿ ਆਸ ਹੈ ਕਿ ਉਚਿੱਤ ਪ੍ਰਕਿਰਿਆ ਤੇ ਸੰਵਿਧਾਨ ਦੀ ਪਾਲਣਾ ਕੀਤੀ ਜਾਵੇਗੀ। ਫਲੋਰ ਟੈਸਟ ਨੂੰ ਲੈ ਕੇ ਭੇਦ ਅਜੇ ਵੀ ਬਰਕਰਾਰ ਹੈ।

ਕੋਰੋਨਾ ਵਾਇਰਸ : ਸੁਪਰੀਮ ਕੋਰਟ 'ਚ ਹੋ ਰਹੀ ਹੈ ਸੈਲਾਨੀਆਂ ਦੀ ਥਰਮਲ ਸਕਰੀਨਿੰਗ

Monday, March 16 2020 07:34 AM
ਨਵੀਂ ਦਿੱਲੀ, 16 ਮਾਰਚ - ਕੋਰੋਨਾ ਵਾਇਰਸ ਨੂੰ ਦੇਖਦੇ ਹੋਏ ਸੁਪਰੀਮ ਕੋਰਟ 'ਚ ਸੈਲਾਨੀਆਂ ਦੀ ਥਰਮਲ ਸਕਰੀਨਿੰਗ ਹੋ ਰਹੀ ਹੈ।

ਕੋਰੋਨਾ ਵਾਇਰਸ : ਸੰਸਦ 'ਚ ਵੀ ਹੋ ਰਹੀ ਹੈ ਸੈਲਾਨੀਆਂ ਦੀ ਥਰਮਲ ਸਕਰੀਨਿੰਗ

Monday, March 16 2020 07:32 AM
ਨਵੀਂ ਦਿੱਲੀ, 16 ਮਾਰਚ - ਕੋਰੋਨਾ ਵਾਇਰਸ ਦੇ ਮੱਦੇਨਜ਼ਰ ਸੰਸਦ 'ਚ ਵੀ ਸੈਲਾਨੀਆਂ ਦੀ ਸਕਰੀਨਿੰਗ ਹੋ ਰਹੀ ਹੈ।

ਤੇਲ ਕੀਮਤਾਂ 'ਚ ਜ਼ਬਰਦਸਤ ਗਿਰਾਵਟ, ਪੈਟਰੋਲ 2.69 ਤੇ ਡੀਜ਼ਲ 2.33 ਰੁਪਏ ਸਸਤਾ

Wednesday, March 11 2020 07:30 AM
ਨਵੀਂ ਦਿੱਲੀ : ਜੇਕਰ ਤੁਸੀਂ ਦਿੱਲੀ ਤੇ ਕੋਲਕਾਤਾ 'ਚ ਰਹਿੰਦੇ ਹੋ ਤਾਂ ਅੱਜ ਤੁਹਾਡੇ ਲਈ ਖ਼ੁਸ਼ਖ਼ਬਰੀ ਹੈ। ਹੋਲੀ ਤੋਂ ਬਾਅਦ 11 ਮਾਰਚ 2020 ਨੂੰ ਦਿੱਲੀ ਤੇ ਕੋਲਕਾਤਾ 'ਚ ਪੈਟਰੋਲ ਦੀਆਂ ਕੀਮਤਾਂ 'ਚ ਆਇਲ ਮਾਰਕੀਟਿੰਗ ਕੰਪਨੀਆਂ ਨੇ ਜ਼ਬਰਦਸਤ ਕਟੌਤੀ ਕੀਤੀ ਹੈ। ਉੱਥੇ ਹੀ ਮੁੰਬਈ ਤੇ ਕੋਲਕਾਤਾ 'ਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ ਜ਼ਬਰਦਸਤ ਉਛਾਲ ਆਇਆ ਹੈ। ਦੱਸ ਦੇਈਏ ਕਿ ਕੌਮਾਂਤਰੀ ਬਾਜ਼ਾਰ 'ਚ ਕਰੂਡ ਆਇਲ ਦੀਆਂ ਕੀਮਤਾਂ 'ਚ ਵੀ 4 ਫ਼ੀਸਦੀ ਤਕ ਦਾ ਉਛਾਲ ਦਰਜ ਕੀਤਾ ਗਿਆ ਹੈ। ਦਿੱਲੀ ਤੇ ਕੋਲਕਾਤਾ 'ਚ ਪੈਟਰੋਲ ਦੀਆਂ ਕੀਮਤਾਂ 'ਚ ਜ਼ਬਰਦਸਤ ਕਟੌਤੀ Indian Oil ...

ਥੋੜ੍ਹੀ ਦੇਰ 'ਚ ਭਾਜਪਾ 'ਚ ਸ਼ਾਮਲ ਹੋ ਸਕਦੇ ਹਨ ਸਿੰਧਿਆ, ਕਮਲਨਾਥ ਸਰਕਾਰ 'ਤੇ ਲਟਕੀ ਤਲਵਾਰ

Wednesday, March 11 2020 07:29 AM
ਨਵੀਂ ਦਿੱਲੀ : ਜਿਓਤਿਰਾਦਿਤਿਆ ਸਿੰਧਿਆ ਦੇ ਕਾਂਗਰਸ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਮੱਧ ਪ੍ਰਦੇਸ਼ 'ਚ ਸਿਆਸੀ ਘਮਸਾਨ ਤੇਜ਼ ਹੋ ਗਿਆ ਹੈ। ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਟਵੀਟ ਰਾਹੀਂ ਭਾਜਪਾ 'ਤੇ ਮੱਧ ਪ੍ਰਦੇਸ਼ ਦੀ ਸਰਕਾਰ ਡੇਗਣ ਦਾ ਦੋਸ਼ ਲਾਇਆ ਹੈ। ਸਾਬਕਾ ਕਾਂਗਰਸ ਐੱਮਪੀ ਤੇ ਕੇਂਦਰੀ ਮੰਤਰੀ ਸਿੰਧਿਆ ਅੱਜ ਦੁਪਹਿਰੇ 12.30 ਵਜੇ ਭਾਰਤੀ ਜਨਤਾ ਪਾਰਟੀ 'ਚ ਸ਼ਾਮਲ ਹੋਣਗੇ। ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਭਾਜਪਾ ਹੈੱਡਕੁਆਰਟਰ 'ਚ ਸਿੰਧਿਆ ਨੂੰ ਮੈਂਬਰਸ਼ਿਪ ਦਿਵਾਉਣਗੇ। ਉੱਥੇ ਹੀ ਮੰਤਰੀ ਤੇ ਵਿਧਾਇਕਾਂ ਦੇ ਅਸਤੀਫ਼ੇ ਤੋਂ ਬਾਅਦ ਕਾਂਗਰਸ ਤੇ ਭਾਜਪਾ ਦੋਵਾਂ ਹੀ ਪਾ...

ਇਟਲੀ ਤੋਂ ਆਏ 15 ਸੈਲਾਨੀ ਪਾਏ ਗਏ ਕੋਰੋਨਾ ਵਾਇਰਸ ਤੋਂ ਪੀੜਤ

Wednesday, March 4 2020 07:44 AM
ਨਵੀਂ ਦਿੱਲੀ, 4 ਮਾਰਚ - ਇਟਲੀ ਤੋਂ ਭਾਰਤ ਘੁੰਮਣ ਲਈ ਆਏ 15 ਸੈਲਾਨੀ ਕੋਰੋਨਾ ਵਾਇਰਸ ਤੋਂ ਪੀੜਤ ਪਾਏ ਗਏ ਹਨ। ਦਿੱਲੀ ਪਹੁੰਚੇ 21 ਸੈਲਾਨੀਆਂ ਵਿਚੋਂ 15 ਸੈਲਾਨੀਆਂ 'ਚ ਕੋਰੋਨਾ ਵਾਇਰਸ ਪਾਜ਼ੇਟਿਵ ਪਾਇਆ ਗਿਆ ਹੈ। ਜਿਨ੍ਹਾਂ ਨੂੰ ਹਰਿਆਣਾ ਸਥਿਤ ਆਈ.ਟੀ.ਬੀ.ਪੀ. ਦੇ ਕੈਂਪ ਵਿਚ ਰੱਖਿਆ ਗਿਆ ਹੈ।

ਕ੍ਰਿਪਟੋਕਰੰਸੀ 'ਤੇ ਸੁਪਰੀਮ ਕੋਰਟ ਦਾ ਵੱਡਾ ਫ਼ੈਸਲਾ, ਹੁਣ ਭਾਰਤ ਵਿਚ ਕੀਤਾ ਜਾ ਸਕਦੈ ਬਿਟਕਾਇਨ ਦਾ ਇਸਤੇਮਾਲ

Wednesday, March 4 2020 07:43 AM
ਨਵੀਂ ਦਿੱਲੀ, 4 ਮਾਰਚ - ਸੁਪਰੀਮ ਕੋਰਟ ਨੇ ਕ੍ਰਿਪਟੋਕਰੰਸੀ ਨੂੰ ਲੈ ਕੇ ਵੱਡਾ ਫ਼ੈਸਲਾ ਦਿੱਤਾ ਹੈ। ਇਸ 'ਤੇ ਲੱਗੀਆਂ ਸਾਰੀਆਂ ਪਾਬੰਦੀਆਂ ਹਟਾ ਲਈਆਂ ਗਈਆਂ ਹਨ। ਹੁਣ ਦੇਸ਼ ਦੇ ਸਾਰੇ ਬੈਂਕ ਇਸ ਦਾ ਲੈਣ ਦੇਣ ਸ਼ੁਰੂ ਕਰ ਸਕਦੇ ਹਨ। ਜ਼ਿਕਰਯੋਗ ਹੈ ਕਿ ਆਰ.ਬੀ.ਆਈ. ਨੇ ਸਾਲ 2018 ਵਿਚ ਇਕ ਸਰਕੁਲਰ ਜਾਰੀ ਕਰਕੇ ਬੈਂਕਾਂ ਨੂੰ ਕ੍ਰਿਪਟੋਕਰੰਸੀ ਵਿਚ ਕਾਰੋਬਾਰ ਕਰਨ ਤੋਂ ਮਨਾ ਕਰ ਦਿੱਤਾ ਸੀ।...

3 ਮਾਰਚ ਨੂੰ ਹੋਵੇਗੀ ਫਾਂਸੀ, SC 'ਚ ਲੰਬਿਤ ਪਟੀਸ਼ਨ ਦਾ ਡੈੱਥ ਵਾਰੰਟ 'ਤੇ ਅਸਰ ਨਹੀਂ

Saturday, February 29 2020 08:25 AM
ਨਵੀਂ ਦਿੱਲੀ : 2012 Delhi Nirbhaya Case : ਨਿਰਭੈਆ ਮਾਮਲੇ 'ਚ ਆਗਾਮੀ 3 ਮਾਰਚ ਨੂੰ ਹੋਣ ਵਾਲੀ ਫਾਂਸੀ ਦੇ ਮੱਦੇਨਜ਼ਰ ਦਿੱਲੀ ਦੀ ਤਿਹਾੜ ਜੇਲ੍ਹ 'ਚ ਤਿਆਰੀ ਤੇਜ਼ ਕਰ ਦਿੱਤੀ ਗਈ ਹੈ। ਇਕ-ਦੋ ਦਿਨ ਫਾਂਸੀ ਦਾ ਫਾਈਨਲ ਟ੍ਰਾਇਲ ਦੇਣ ਲਈ ਯੂਪੀ ਦੇ ਮੇਰਠ ਤੋਂ ਜੱਲਾਦ ਪਵਨ ਵੀ ਪਹੁੰਚ ਜਾਵੇਗਾ। ਕੇਂਦਰ ਦੀ ਲੰਬਿਤ ਪਟੀਸ਼ਨ ਨਾਲ ਡੈੱਥ ਵਾਰੰਟ 'ਤੇ ਅਸਰ ਨਹੀਂ ਉੱਥੇ ਹੀ ਕੇਂਦਰ ਸਰਕਾਰ ਨੇ ਸੁਪਰੀਮ ਕੋਰਟ 'ਚ ਅਲੱਗ ਤੋਂ ਇਕ ਪਟੀਸ਼ਨ ਦਾਇਰ ਕਰ ਕੇ ਸਾਰੇ ਦੋਸ਼ੀਆਂ ਨੂੰ ਇਕੱਠੇ ਫਾਂਸੀ ਦੇਣ ਦੇ ਦਿੱਲੀ ਹਾਈ ਕੋਰਟ ਦੇ ਹੁਕਮ ਨੂੰ ਚੁਣੌਤੀ ਦਿੱਤੀ ਹੋਈ ਹੈ। ਸਰਕਾਰ ਦਾ ਕਹਿਣਾ ...

ਨਵਜੋਤ ਸਿੰਘ ਸਿੱਧੂ ਦੇ 'ਆਪ' 'ਚ ਜਾਣ ਲਈ ਤਿਆਰ ਹੋ ਰਹੀ ਹੈ ਜ਼ਮੀਨ

Saturday, February 22 2020 07:22 AM
ਚੰਡੀਗੜ੍ਹ : ਦਿੱਲੀ ਵਿਧਾਨ ਸਭਾ ਚੋਣਾਂ ਭਾਰੀ ਬਹੁਮੱਤ ਨਾਲ ਜਿੱਤਣ ਤੋਂ ਬਾਅਦ ਪੰਜਾਬ 'ਚ ਵੀ ਆਮ ਆਦਮੀ ਪਾਰਟੀ ਨੂੰ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗਠਜੋੜ ਤੇ ਕਾਂਗਰਸ ਦੇ ਬਦਲ ਵਜੋਂ ਵੇਖਿਆ ਜਾ ਰਿਹਾ ਹੈ। ਪਰ ਦਿੱਕਤ ਹੈ ਲੀਡਰਸ਼ਿਪ ਦੀ। ਪਾਰਟੀ ਨੂੰ ਸੱਤਾ ਤਕ ਕੌਣ ਲੈ ਕੇ ਜਾਵੇਗਾ। ਇਸ ਦੇ ਲਈ ਜੋ ਸਭ ਤੋਂ ਵੱਡਾ ਨਾਂ ਚੱਲ ਰਿਹਾ ਹੈ ਉਹ ਹੈ ਨਵਜੋਤ ਸਿੰਘ ਸਿੱਧੂ ਦਾ। ਸਿੱਧੂ ਏਨੀ ਦਿਨੀਂ ਕਾਂਗਰਸ ਦੇ ਹਾਸ਼ੀਏ 'ਤੇ ਲੱਗੇ ਹੋਏ ਹਨ। ਉਨ੍ਹਾਂ ਦੇ ਕਰੀਬੀ ਪਰਗਟ ਸਿੰਘ ਨੇ ਜਿਸ ਤਰ੍ਹਾਂ ਚਾਰ ਪੰਨਿਆਂ ਦਾ ਪੱਤਰ ਲਿਖ ਕੇ ਮੁੱਖ ਮੰਤਰੀ ਦੀ ਕਾਰਜਸ਼ੈਲੀ 'ਤੇ ਸਵਾਲ ਚੁੱਕੇ ਹਨ ਉਸ ਤ...

ਦਿੱਲੀ ਦੇ ਸਰਕਾਰੀ ਸਕੂਲ 'ਚ ਆਵੇਗੀ ਮੇਲਾਨੀਆ ਟਰੰਪ ਪਰ ਮੌਜੂਦ ਨਹੀਂ ਰਹਿਣਗੇ ਸੀਐੱਮ ਕੇਜਰੀਵਾਲ

Saturday, February 22 2020 07:21 AM
ਨਵੀਂ ਦਿੱਲੀ : ਆਪਣੇ ਦੋ ਰੋਜ਼ਾ ਭਾਰਤ ਦੌਰੇ ਦੌਰਾਨ ਅਮਰੀਕਾ ਰਾਸ਼ਟਰਪਤੀ ਡੋਨਾਲਰਡ ਟਰੰਪ ਦੀ ਪਤਨੀ ਮੇਲਾਨੀਆ ਟਰੰਪ 25 ਫਰਵਰੀ ਨੂੰ ਦਿੱਲੀ ਦੇ ਸਰਕਾਰੀ ਸਕੂਲ 'ਚ 'ਹੈਪੀਨੈੱਸ ਕਲਾਸ' 'ਚ ਸ਼ਾਮਲ ਹੋਵੇਗੀ। ਉਹ ਇਕ ਘੰਟੇ ਸਕੂਲ 'ਚ ਮੌਜੂਦ ਰਹਿ ਕੇ ਹੈਪੀਨੈੱਸ ਨੂੰ ਲੈ ਕੇ ਆਪਣੀ ਉਤਸਕਤਾ ਸ਼ਾਂਤ ਕਰੇਗੀ। ਉਥੇ ਦਿੱਲੀ ਸਰਕਾਰ ਦੇ ਸੂਤਰਾਂ ਮੁਤਾਬਕ ਇਸ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਇਸ ਦੌਰਾਨ ਮੌਜੂਦ ਨਹੀਂ ਰਹਿਣਗੇ, ਜਦੋਂ ਮੇਲਾਨੀਆ ਸਕੂਲ 'ਚ ਹੈਪੀਨੈੱਸ ਕਲਾਸ ਦਾ ਜਾਇਜ਼ਾ ਲੈ ਰਹੀ ਹੋਵੇਗੀ। ਸੂਤਰਾਂ ਮੁਤਾਬਕ ਇਸ ...

E-Paper

Calendar

Videos