News: ਰਾਜਨੀਤੀ

ਉੱਤਰੀ ਭਾਰਤ ਦੇ ਸਾਰੇ ਕਿਸਾਨਾਂ ਨੂੰ 14 ਦਸੰਬਰ ਨੂੰ ਦਿੱਲੀ ਪੁੱਜਣ ਦਾ ਸੱਦਾ

Thursday, December 10 2020 07:41 AM
ਨਵੀਂ ਦਿੱਲੀ, 10 ਦਸੰਬਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਵੱਲੋਂ ਪੇਸ਼ ਤਜਵੀਜ਼ਾਂ ਕਿਸਾਨਾਂ ਵੱਲੋਂ ਰੱਦ ਕਰਨ ਤੋਂ ਬਾਅਦ ਕਿਸਾਨਾਂ ਨੇ ਖੇਤੀ ਕਾਨੂੰਨਾਂ ਖ਼ਿਲਾਫ਼ ਆਪਣਾ ਸੰਘਰਸ਼ ਹੋਰ ਤੇਜ਼ ਕਰਨ ਦੀ ਰਣਨੀਤੀ ਤਿਆਰ ਕਰ ਲਈ ਹੈ। ਮਹਿਲਾ ਕਿਸਾਨ ਅਧਿਕਾਰ ਮੰਚ ਦੀ ਕਵਿਤਾ ਕੁਰੂਗੰਤੀ ਅਨੁਸਾਰ 14 ਦਸੰਬਰ ਨੂੰ ਉੱਤਰੀ ਭਾਰਤੀ ਦੇ ਸਾਰੇ ਕਿਸਾਨਾਂ ਨੂੰ ਦਿੱਲੀ ਆਉਣ ਦਾ ਸੱਦਾ ਦਿੱਤਾ ਗਿਆ ਹੈ। ਇਹ ਉਹ 40 ਜਥੇਬੰਦੀਆਂ ਵਿੱਚੋਂ ਇਕ ਹੈ ਜਿਨ੍ਹਾਂ ਨੇ ਬੀਤੇ ਦਿਨਾਂ ਦੌਰਾਨ ਕੇਂਦਰੀ ਮੰਤਰੀਆਂ ਨਰਿੰਦਰ ਸਿੰਘ ਤੋਮਰ, ਪੀਯੂਸ਼ ਗੋਇਲ ਅਤੇ ਸੋਮ ਪ੍ਰਕ...

ਹਰਿਆਣਾ ਮੁੱਖ ਮੰਤਰੀ ਦੀ ਪ੍ਰੈੱਸ ਕਾਨਫਰੰਸ 'ਚ ਦਿਤੇ ਬਿਆਨ ਨੇ ਮਾਹੌਲ ਗਰਮਾਇਆ

Tuesday, November 24 2020 09:45 AM
ਚੰਡੀਗੜ੍ਹ, 24 ਨਵੰਬਰ (ਥਿੰਦ ਪੰਜਾਬੀ)- ਦੋ ਮਹੀਨੇ ਤੋਂਦਿਲੀ ਹਕੂਮਤ ਵਲੋਂ ਪਾਸ ਕੀਤੇ ਗਏ ਕਾਨੂੰਨਾ ਦੇ ਵਿਰੋਧ ਵਿਚ ਕਿਸਾਨੀ ਦੇ ਚਲ ਰਹੇ ਦੇਸ ਦੇ ਕਿਸਾਨਾ ਵਿਚ ਜਬਰਦਸਤ ਰੋਸ ਹੈ ਤੇ ਉਹ 50 ਦਿਨਾ ਤੋਂ ਰੇਲ ਟ੍ਰੈਕ, ਸੜਕਾਂ ਟੌਲ ਪਲਾਜਾ ਰੋਕੀ ਬੈਠੇ ਹਨ ਪਰ ਦਿਲੀ ਦੀ ਭਾਜਪਾ ਹਕੂਮਤ ਇਸ ਗਲ ਤੇ ਅੜੀ ਹੋਈ ਹੈ ਉਸਨੇ ਕਿਸਾਨਾ ਨੂੰ 3 ਦਸੰਬਰ ਨੂੰ ਦਿਲੀ ਗਲਬਾਤ ਲਈ ਬੁਲਾਇਆ ਹੈ ਤੇ ਕਿਸਾਨਾ ਇਸਨੂੰ ਹੱਕੀ ਘੋਲ ਨੂੰ ਡਕਣ ਦੀ ਸ਼ਾਜਿਸ਼ ਕਰਾਰ ਦਿੰਦਿਆ ਕਿਹਾ ਕਿ ਕੇਦਰ ਲੋਕਾਂ ਦੀਆਂ ਭਾਵਨਾਵਾ ਨਾਲ ਨਾ ਖੇਡੇ। ਐਧਰ ਹਰਿਆਣਾ ਦੇ ਭਾਜਪਾਈ ਮੁਖ ਮੰਤਰੀ ਖੱਟਰ ਨੇ ਕਿਸਾਨਾ ਨੂੰ ਕ...

ਜਦੋਂ ਸੈਟੇਲਾਈਟ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ ਤਾਂ ਈਵੀਐੱਮ ਕੀ ਚੀਜ਼ ਹੈ: ਕਾਂਗਰਸ

Tuesday, November 10 2020 10:54 AM
ਨਵੀਂ ਦਿੱਲੀ, 10 ਨਵੰਬਰ- ਕਾਂਗਰਸ ਦੇ ਬੁਲਾਰੇ ਉਦਿਤ ਰਾਜ ਨੇ ਮੰਗਲਵਾਰ ਨੂੰ ਬਿਹਾਰ ਵਿਧਾਨ ਸਭਾ ਚੋਣਾਂ ਵਿਚ ਮਹਾਗੱਠਜੋੜ ਦੇ ਰੁਝਾਨਾਂ ਪਿੱਛੇ ਰਹਿਣ ਤੋਂ ਬਾਅਦ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ (ਈਵੀਐੱਮ) ’ਤੇ ਸਵਾਲ ਉਠਾਉਂਦੇ ਹੋਏ ਪੁੱਛਿਆ ਕਿ ਜਦੋਂ ਸੈਟੇਲਾਈਟ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ ਤਾਂ ਈਵੀਐੱਮ ਕਿਉਂ ਨਹੀਂ ਹੈਕ ਕੀਤੇ ਜਾ ਸਕਦੇ। ਉਨ੍ਹਾਂ ਟਵੀਟ ਕੀਤਾ, "ਜਦੋਂ ਮੰਗਲ ਅਤੇ ਚੰਦ ਨੂੰ ਜਾਣ ਵਾਲੇ ਉਪਗ੍ਰਹਿ ਦੀ ਦਿਸ਼ਾ ਨੂੰ ਧਰਤੀ ਤੋਂ ਕੰਟਰੋਲ ਕੀਤਾ ਜਾ ਸਕਦਾ ਹੈ ਤਾਂ ਈਵੀਐੱਮ ਨੂੰ ਕਿਉਂ ਹੈਕ ਨਹੀਂ ਕੀਤਾ ਜਾ ਸਕਦਾ?" ਕਾਂਗਰਸ ਨੇਤਾ ਨੇ ਸਵਾਲ ਕੀਤਾ ...

ਫੌਜ ਵੱਲੋਂ ਪੈਨਸ਼ਨ ਕਟੌਤੀ ਤੇ ਸੇਵਾਮੁਕਤੀ ਦੀ ਉਮਰ ਵਧਾਉਣ ਦੀ ਤਜਵੀਜ਼

Wednesday, November 4 2020 10:25 AM
ਨਵੀਂ ਦਿੱਲੀ, 4 ਨਵੰਬਰ- ਫੌਜ ਨੇ ਸਮੇਂ ਤੋਂ ਪਹਿਲਾਂ ਸੇਵਾਮੁਕਤੀ ਲੈਣ ਵਾਲੇ ਅਧਿਕਾਰੀਆਂ ਲਈ ਪੈਨਸ਼ਨ ਘਟਾਉਣ ਅਤੇ ਫੌਜੀ ਅਧਿਕਾਰੀਆਂ ਦੀ ਸੇਵਾਮੁਕਤੀ ਦੀ ਉਮਰ ਵਧਾਉਣ ਦੀ ਤਜਵੀਜ਼ ਪੇਸ਼ ਕੀਤੀ ਹੈ। ਹਾਲਾਂਕਿ ਇਹ ਤਜਵੀਜ਼ ਪਹਿਲਾਂ ਹੀ ਵਿਵਾਦਾਂ ਵਿੱਚ ਘਿਰ ਗਈ ਹੈ ਕਿਉਂਕਿ ਇਸ ਨਾਲ ਪੈਨਸ਼ਨ ਫਾਰਮੂਲਾ ਬਦਲ ਜਾਵੇਗਾ ਅਤੇ ਜਿਹੜੇ ਹੁਣ ਸੇਵਾਮੁਕਤ ਹੋਣ ਵਾਲੇ ਹਨ, ਇਹ ਉਨ੍ਹਾਂ ਦੀ ਵਿੱਤੀ ਸਥਿਤੀ ਨੂੰ ਪ੍ਰਭਾਵਿਤ ਕਰ ਸਕਦਾ ਹੈ। ਫੌਜੀ ਕਾਨੂੰਨ ਦੇ ਜਾਣੂ ਇਕ ਵਕੀਲ ਅਨੁਸਾਰ ਫੌਜੀ ਮਾਮਲਿਆਂ ਬਾਰੇ ਵਿਭਾਗ (ਡੀਐਮਏ) ਵੱਲੋਂ ਪੈਨਸ਼ਨ ਫਾਰੂਮਲੇ ਵਿੱਚ ਪੇਸ਼ ਕੀਤੇ ਬਦਲਾਅ ਨੂੰ ਅਦਾਲ...

ਨਵਜੋਤ ਸਿੱਧੂ ਨੂੰ ਪੁਲੀਸ ਨੇ ਦਿੱਲੀ ਐਂਟਰੀ ਪੁਆਇੰਟ ’ਤੇ ਰੋਕਿਆ

Wednesday, November 4 2020 10:13 AM
ਨਵੀਂ ਦਿੱਲੀ, 4 ਨਵੰਬਰ- ਕ੍ਰਿਕਟਰ ਤੋਂ ਸਿਆਸਤਦਾਨ ਬਣੇ ਨਵਜੋਤ ਸਿੱਧੂ ਨੂੰ ਬੁੱਧਵਾਰ ਨੂੰ ਦਿੱਲੀ ਪੁਲੀਸ ਨੇ ਐਂਟਰੀ ਪੁਆਇੰਟ ’ਤੇ ਰੋਕ ਲਿਆ। ਉਹ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਜੰਤਰ ਮੰਤਰ ’ਤੇ ਕਿਸਾਨੀ ਮੁੱਦਿਆਂ ’ਤੇ ਧਿਆਨ ਕੇਂਦਰਿਤ ਕਰਨ ਤੇ ਮਾਲ ਗੱਡੀਆਂ ਦੀ ਬਹਾਲੀ ਨੂੰ ਲੈ ਕੇ ਦਿੱਤੇ ਜਾਣ ਵਾਲੇ ‘ਰਿਲੇਅ ਧਰਨੇ’ ਵਿੱਚ ਸ਼ਾਮਲ ਹੋਣ ਲਈ ਰਾਸ਼ਟਰੀ ਰਾਜਧਾਨੀ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ। ਇਸ ਦੌਰਾਨ ਸਿੱਧੂ ਦੀ ਪੁਲੀਸ ਅਧਿਕਾਰੀਆਂ ਨਾਲ ਬਹਿਸ ਵੀ ਹੋਈ ਜਿਸ ਤੋਂ ਬਾਅਦ ਉਨ੍ਹਾਂ ਨੂੰ ਕਾਫ਼ਲੇ ਸਮੇਤ ਦਿੱਲੀ ਵਿੱਚ ਦਾਖਲ...

ਸੁਪਰੀਮ ਕੋਰਟ ਨੇ ਕਰਜ਼ਾ ਭੁਗਤਾਨ ’ਤੇ ਰੋਕ ਯੋਜਨਾ ਨਾਲ ਸਬੰਧਤ ਪਟੀਸ਼ਨਾਂ ’ਤੇ ਸੁਣਵਾਈ ਪੰਜ ਨਵੰਬਰ ਤੱਕ ਟਾਲੀ

Tuesday, November 3 2020 12:05 PM
ਨਵੀਂ ਦਿੱਲੀ, 3 ਨਵੰਬਰ ਸੁਪਰੀਮ ਕੋਰਟ ਨੇ ਉਨ੍ਹਾਂ ਵੱਖ-ਵੱਖ ਪਟੀਸ਼ਨਾਂ ’ਤੇ ਸੁਣਵਾਈ 5 ਨਵੰਬਰ ਤੱਕ ਮੁਲਤਵੀ ਕਰ ਦਿੱਤੀ ਹੈ, ਜਿਨ੍ਹਾਂ ਵਿੱਚ ਬੈਂਕਾਂ ਨੂੰ ਕਰਜ਼ਾ ਲੈਣ ਵਾਲਿਆਂ ਤੋਂ ਵਿਆਜ ’ਤੇ ਵਿਆਜ ਦੀ ਵਸੂਲੀ ਰੋਕਣ ਦੀ ਅਪੀਲ ਕੀਤੀ ਗਈ ਹੈ। ਕੋਵਿਡ-19 ਮਹਾਂਮਾਰੀ ਦੇ ਮੱਦੇਨਜ਼ਰ ਰਿਜ਼ਰਵ ਬੈਂਕ ਨੇ ਲੋਨ ਦੀਆਂ ਕਿਸ਼ਤਾਂ ਦੀ ਅਦਾਇਗੀ ਨੂੰ ਰੋਕਣ ਦੀ ਸਹੂਲਤ ਦਿੱਤੀ ਸੀ। ਬੈਂਕਾਂ ਨੇ ਇਸ ਸਹੂਲਤ ਦਾ ਲਾਭ ਲੈਣ ਵਾਲੇ ਗਾਹਕਾਂ ਤੋਂ ਕਰਜ਼ਿਆਂ (ਈਐੱਮਆਈ) ਦੀਆਂ ਮਹੀਨਾਵਾਰ ਕਿਸ਼ਤਾਂ 'ਤੇ ਵਿਆਜ ਉਪਰ ਵਿਆਜ ਵਸੂਲਿਆ ਹੈ, ਜਿਸ ਨੂੰ ਸੁਪਰੀਮ ਕੋਰਟ ਵਿਚ ਚੁਣੌਤੀ ਦਿੱਤੀ ਗ...

ਬੰਗਲਾਦੇਸ਼ ’ਚ ਹਿੰਦੂ ਪਰਿਵਾਰਾਂ ਦੇ ਘਰ ਸਾੜੇ

Monday, November 2 2020 11:44 AM
ਢਾਕਾ, 2 ਨਵੰਬਰ- ਬੰਗਲਾਦੇਸ਼ ’ਚ ਕਥਿਤ ਤੌਰ ’ਤੇ ਇਸਲਾਮ ਦੀ ਨਿੰਦਾ ਸਬੰਧੀ ਫੇਸਬੁੱਕ ਪੋਸਟ ਦੀ ਅਫ਼ਵਾਹ ਦੇ ਚਲਦਿਆਂ ਕੋਮਿਲਾ ਜ਼ਿਲ੍ਹੇ ਦੇ ਕੁਝ ਕੱਟੜਪੰਥੀਆਂ ਨੇ ਕਈ ਹਿੰਦੂ ਪਰਿਵਾਰਾਂ ਦੇ ਘਰਾਂ ’ਚ ਭੰਨ-ਤੋੜ ਕੀਤੀ ਤੇ ਉਨ੍ਹਾਂ ’ਚ ਅੱਗ ਲਗਾ ਦਿੱਤੀ। ਮੀਡੀਆ ਰਿਪੋਰਟਾਂ ਅਨੁਸਾਰ ਬੀਤੇ ਦਿਨ ਇਨ੍ਹਾਂ ਘਰਾਂ ’ਚ ਭੰਨ-ਤੋੜ ਕੀਤੀ ਗਈ ਤੇ ਫਿਰ ਅੱਗ ਲਗਾ ਦਿੱਤੀ ਗਈ। ਇਸ ਘਟਨਾ ਤੋਂ ਪਹਿਲਾਂ ਫਰਾਂਸ ’ਚ ਰਹਿਣ ਵਾਲੇ ਇੱਕ ਬੰਗਲਾਦੇਸ਼ੀ ਵਿਅਕਤੀ ਨੇ ‘ਅਣਮਨੁੱਖੀ ਵਿਚਾਰਧਾਰਾ’ ਖ਼ਿਲਾਫ਼ ਕਦਮ ਚੁੱਕਣ ਲਈ ਫਰਾਂਸੀਸੀ ਰਾਸ਼ਟਰਪਤੀ ਦੀ ਕਥਿਤ ਤੌਰ ’ਤੇ ਸ਼ਲਾਘਾ ਕੀਤੀ ਸੀ। ਰਿਪੋਰਟਾ...

ਬਾਬਰੀ ਮਸਜਿਦ ਮਾਮਲੇ ’ਚ ਫ਼ੈਸਲਾ ਸੁਣਾਉਣ ਵਾਲੇ ਜੱਜ ਦੀ ਸੁਰੱਖਿਆ ਵਧਾਉਣ ਤੋਂ ਇਨਕਾਰ

Monday, November 2 2020 11:42 AM
ਨਵੀਂ ਦਿੱਲੀ, 2 ਨਵੰਬਰ- ਸੁਪਰੀਮ ਕੋਰਟ ਨੇ ਅੱਜ ਬਾਬਰੀ ਮਸਜਿਦ ਮਾਮਲੇ ’ਚ ਫ਼ੈਸਲਾ ਸੁਣਾਉਣ ਵਾਲੇ ਅਤੇ ਸਾਰੇ 32 ਮੁਲਜ਼ਮਾਂ ਨੂੰ ਬਰੀ ਕਰਨ ਵਾਲੇ ਸਾਬਕਾ ਜੱਜ ਐੱਸਕੇ ਯਾਦਵ ਦੀ ਸੁਰੱਖਿਆ ਵਧਾਉਣ ਤੋਂ ਇਨਕਾਰ ਕਰ ਦਿੱਤਾ ਹੈ। ਬਾਬਰੀ ਮਸਜਿਦ ਢਾਹੁਣ ਨਾਲ ਸਬੰਧਤ ਕੇਸ ’ਚ ਭਾਜਪਾ ਦੇ ਬਜ਼ੁਰਗ ਆਗੂ ਆਲ ਕ੍ਰਿਸ਼ਨ ਅਡਵਾਨੀ, ਮੁਰਲੀ ਮਨੋਹਰ ਜੋਸ਼ੀ ਤੇ ਉਮਾ ਭਾਰਤੀ ਵੀ ਮੁੱਖ ਮੁਲਜ਼ਮ ਸਨ। ਜਸਟਿਸ ਆਰਐੱਫ ਨਰੀਮਨ, ਜਸਟਿਸ ਨਵੀਨ ਸਿਨਹਾ ਤੇ ਜਸਟਿਸ ਕ੍ਰਿਸ਼ਨ ਮੁਰਾਰੀ ਨੇ ਸਾਬਕਾ ਜੱਜ ਦੀ ਅਰਜ਼ੀ ’ਤੇ ਸੁਣਵਾਈ ਕਰਦਿਆਂ ਉਨ੍ਹਾਂ ਦੀ ਸੁਰੱਖਿਆ ਵਧਾਉਣ ਤੋਂ ਇਨਕਾਰ ਕਰ ਦਿੱਤਾ।...

ਸੁਪਰੀਮ ਕੋਰਟ ਨੇ ਕੇਂਦਰ ਤੋਂ ਮਾਲਿਆ ਦੀ ਹਵਾਲਗੀ ਪ੍ਰਕਿਰਿਆ ਬਾਰੇ ਰਿਪੋਰਟ ਮੰਗੀ

Monday, November 2 2020 11:39 AM
ਨਵੀਂ ਦਿੱਲੀ, 2 ਨਵੰਬਰ- ਸੁਪਰੀਮ ਕੋਰਟ ਨੇ ਅੱਜ ਕੇਂਦਰ ਨੂੰ ਭਗੌੜੇ ਕਾਰੋਬਾਰੀ ਵਿਜੈ ਮਾਲਿਆ ਨੂੰ ਬਰਤਾਨੀਆ ਤੋਂ ਭਾਰਤ ਲਿਆਉਣ ਬਾਰੇ ਚੱਲ ਰਹੀ ਕਾਰਵਾਈ ਦੀ ਸਥਿਤੀ ਰਿਪੋਰਟ ਛੇ ਹਫ਼ਤਿਆਂ ਅੰਦਰ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਹਨ। ਜਸਟਿਸ ਯੂਯੂ ਲਲਿਤ ਤੇ ਜਸਟਿਸ ਅਸ਼ੋਕ ਭੂਸ਼ਨ ਦੇ ਬੈਂਚ ਨੇ ਵੀਡੀਓ ਕਾਨਫਰੰਸ ਰਾਹੀਂ ਮਾਮਲੇ ਦੀ ਸੁਣਵਾਈ ਕਰਦਿਆਂ ਸੌਲੀਸਿਟਰ ਜਨਰਲ ਤੁਸ਼ਾਰ ਮਹਿਤਾ ਨੂੰ ਕਿਹਾ ਕਿ ਉਹ ਇਸ ਮਾਮਲੇ ’ਚ ਛੇ ਹਫ਼ਤਿਆਂ ਅੰਦਰ ਸਥਿਤੀ ਰਿਪੋਰਟ ਦਾਖਲ ਕਰਨ।...

ਭੂਚਾਲ ਕਾਰਨ ਤੁਰਕੀ ਅਤੇ ਗ੍ਰੀਸ 'ਚ 26 ਮੌਤਾਂ, ਸੈਂਕੜੇ ਲੋਕ ਜ਼ਖ਼ਮੀ

Saturday, October 31 2020 09:56 AM
ਨਵੀਂ ਦਿੱਲੀ, 31 ਅਕਤੂਬਰ- ਤੁਰਕੀ ਅਤੇ ਗ੍ਰੀਸ 'ਚ ਸ਼ਕਤੀਸ਼ਾਲੀ ਭੂਚਾਲ ਕਾਰਨ ਹੁਣ ਤੱਕ ਘੱਟੋ-ਘੱਟ 26 ਲੋਕਾਂ ਦੀ ਮੌਤ ਗਈ, ਜਦਕਿ ਸੈਂਕੜੇ ਹੋਰ ਜ਼ਖ਼ਮੀ ਹੋਏ ਹਨ। ਅਮਰੀਕੀ ਭੂ-ਵਿਗਿਆਨਕ ਸਰਵੇਖਣ ਮੁਤਾਬਕ ਗ੍ਰੀਸ ਦੇ ਸ਼ਹਿਰ ਕਾਰਲੋਵਸੀ ਤੋਂ 14 ਕਿਲੋਮੀਟਰ ਦੂਰ 7.0 ਦੀ ਤੀਬਰਤਾ ਵਾਲਾ ਭੂਚਾਲ ਆਇਆ। ਤੁਰਕੀ ਅਤੇ ਗ੍ਰੀਸ ਦੋਹਾਂ ਦੇਸ਼ਾਂ ਦੇ ਕਈ ਹਿੱਸਿਆਂ 'ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਕਾਰਨ ਤੁਰਕੀ ਦੇ ਇਜ਼ਮਿਰ ਸ਼ਹਿਰ 'ਚ ਵਧੇਰੇ ਨੁਕਸਾਨ ਹੋਇਆ ਹੈ, ਜਿੱਥੇ ਕਿ ਵੱਡੀ ਗਿਣਤੀ 'ਚ ਉੱਚੀਆਂ ਇਮਾਰਤਾਂ ਹਨ। ਤੁਰਕੀ ਦੇ ਆਫ਼ਤ ਪ੍ਰਬੰਧਨ ਵਿਭਾਗ ਵਲੋਂ ਦਿੱਤੀ ਜਾਣਕਾਰ...

ਗੁੱਜਰ ਰਾਖਵਾਂਕਰਨ ਅੰਦੋਲਨ ਦੇ ਚੱਲਦਿਆਂ ਰਾਜਸਥਾਨ ਦੇ ਕਰੌਲੀ 'ਚ ਧਾਰਾ 144 ਲਾਗੂ

Saturday, October 31 2020 09:50 AM
ਜੈਪੁਰ, 31 ਅਕਤੂਬਰ- ਇਕ ਨਵੰਬਰ ਨੂੰ ਹੋਣ ਵਾਲੇ ਗੁੱਜਰ ਅੰਦੋਲਨ ਦੇ ਮੱਦੇਨਜ਼ਰ ਰਾਜਸਥਾਨ ਦੇ ਕਰੌਲੀ ਜ਼ਿਲ੍ਹੇ 'ਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। ਉੱਥੇ ਹੀ ਭਰਤਪੁਰ, ਧੌਲਪੁਰ, ਸਵਾਈ ਮਾਧੋਪੁਰ, ਦੌਸਾ, ਟੋਂਕ, ਬੂੰਦੀ ਅਤੇ ਝਾਲਾਵਾੜ ਜ਼ਿਲ੍ਹਿਆਂ 'ਚ ਕੌਮੀ ਸੁਰੱਖਿਆ ਕਾਨੂੰਨ ਲਾਗੂ ਕੀਤਾ ਗਿਆ।

ਜੇਕਰ ਤੇਜਸਵੀ ਯਾਦਵ ਬਿਹਾਰ ਦੇ ਮੁੱਖ ਮੰਤਰੀ ਬਣਦੇ ਹਨ ਤਾਂ ਹੈਰਾਨੀ ਨਹੀਂ ਹੋਵੇਗੀ- ਸੰਜੇ ਰਾਓਤ

Saturday, October 31 2020 09:48 AM
ਮੁੰਬਈ, 31 ਅਕਤੂਬਰ- ਬਿਹਾਰ ਵਿਧਾਨ ਸਭਾ ਚੋਣਾਂ ਲਈ ਪਹਿਲੇ ਪੜਾਅ ਦੀ ਵੋਟਿੰਗ ਹੋ ਚੁੱਕੀ ਹੈ। ਦੂਜੇ ਪੜਾਅ ਦੀ ਵੋਟਿੰਗ ਨੂੰ ਲੈ ਕੇ ਸੂਬੇ 'ਚ ਚੋਣ ਪ੍ਰਚਾਰ ਜ਼ੋਰਾਂ ਨਾਲ ਜਾਰੀ ਹੈ। ਇਸੇ ਵਿਚਾਲੇ ਸ਼ਿਵ ਸੈਨਾ ਨੇਤਾ ਸੰਜੇ ਰਾਓਤ ਨੇ ਕਿਹਾ ਕਿ ਉਨ੍ਹਾਂ ਨੂੰ ਬਿਲਕੁਲ ਵੀ ਹੈਰਾਨੀ ਨਹੀਂ ਹੋਵੇਗੀ, ਜੇਕਰ ਤੇਜਸਵੀ ਯਾਦਵ ਬਿਹਾਰ ਦੇ ਮੁੱਖ ਮੰਤਰੀ ਬਣਦੇ ਹਨ। ਨਾਲ ਹੀ ਉਨ੍ਹਾਂ ਨੇ ਚੋਣ ਕਮਿਸ਼ਨ 'ਤੇ ਵੀ ਨਿਸ਼ਾਨਾ ਸਾਧਿਆ ਅਤੇ ਇਸ ਨੂੰ ਭਾਜਪਾ ਦੀ ਇਕ ਸ਼ਾਖਾ ਦੱਸਿਆ। ਇਸ ਸੰਬੰਧੀ ਗੱਲਬਾਤ ਕਰਦਿਆਂ ਸੰਜੇ ਰਾਓਤ ਨੇ ਕਿਹਾ, ''ਬਿਨਾਂ ਕਿਸੇ ਸਹਾਰੇ ਦੇ ਇਕ ਨੌਜਵਾਨ, ਜਿਸ ਦੇ ਪਰਿਵਾਰ ...

ਫਰੈਂਚ ਮੁੱਕੇਬਾਜ਼ੀ ਟੂਰਨਾਮੈਂਟ ਵਿੱਚ ਪੰਘਾਲ ਤੇ ਸੰਜੀਤ ਨੂੰ ਸੋਨ ਤਗਮੇ

Saturday, October 31 2020 09:38 AM
ਨਵੀਂ ਦਿੱਲੀ, 31 ਅਕਤੂਬਰ- ਵਿਸ਼ਵ ਚੈਂਪੀਅਨਸ਼ਿਪ ਵਿੱਚ ਚਾਂਦੀ ਦੇ ਤਗਮਾ ਜੇਤੂ ਅਮਿਤ ਪੰਘਾਲ (52 ਕਿਲੋਗ੍ਰਾਮ) ਅਤੇ ਸੰਜੀਤ (91 ਕਿਲੋਗ੍ਰਾਮ) ਨੇ ਕਰੋਨਾ ਵਾਇਰਸ ਮਹਾਂਮਾਰੀ ਤੋਂ ਬਾਅਦ ਪਹਿਲੀ ਵਾਰ ਮੁਕਾਬਲੇ ਵਿੱਚ ਉਤਰਦਿਆਂ ਸੋਨੇ ਦਾ ਤਗਮਾ ਜਿੱਤਿਆ। ਇਨ੍ਹਾਂ ਨੇ ਨੇ ਫਰਾਂਸ ਦੇ ਨਾਂਤੇਸ ਵਿੱਚ ਐਲੇਕਸਿਸ ਵੈਸਟਾਈਨ ਕੌਮਾਂਤਰੀ ਟੂਰਨਾਮੈਂਟ ਵਿੱਚ ਇਹ ਮੱਲ ਮਰੀ। ਏਸ਼ੀਅਨ ਖੇਡਾਂ ਦੇ ਚੈਂਪੀਅਨ ਅਤੇ ਰਾਸ਼ਟਰਮੰਡਲ ਖੇਡਾਂ ਵਿੱਚ ਚਾਂਦੀ ਦਾ ਤਗਮਾ ਜੇਤੂ ਅਮਿਤ ਨੇ ਸ਼ੁੱਕਰਵਾਰ ਰਾਤ ਨੂੰ ਹੋਏ ਮੈਚ ਵਿੱਚ ਅਮਰੀਕਾ ਦੇ ਰੇਨੇ ਅਬਰਾਹਿਮ ਨੂੰ 3-0 ਨਾਲ ਹਰਾਇਆ। ਇੰਡੀਆ ਓਪਨ ...

ਸੋਨੀਆ, ਰਾਹੁਲ ਤੇ ਪ੍ਰਿਅੰਕਾ ਨੇ ਇੰਦਰਾ ਗਾਂਧੀ ਨੂੰ ਦਿੱਤੀ ਸ਼ਰਧਾਂਜਲੀ

Saturday, October 31 2020 09:31 AM
ਨਵੀਂ ਦਿੱਲੀ, 31 ਅਕਤੂਬਰ- ਕਾਂਗਰਸ ਨੇਤਾ ਸ੍ਰੀਮਤੀ ਸੋਨੀਆ ਗਾਂਧੀ, ਉਨ੍ਹਾਂ ਦੇ ਪੁੱਤਰ ਰਾਹੁਲ ਗਾਂਧੀ ਤੇ ਧੀ ਪ੍ਰਿਅੰਕ ਗਾਂਧੀ ਵਾਡਰਾ ਸਣੇ ਹੋਰ ਕਈ ਨੇਤਾਵਾਂ ਨੇ ਅੱਜ ਸਾਬਕਾ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਉਨ੍ਹਾਂ ਦੀ ਬਰਸੀ ’ਤੇ ਸ਼ਰਧਾਂਜਲੀ ਭੇਟ ਕੀਤੀ ਗਈ। ਰਾਹੁਲ ਨੇ ਟਵਿੱਟਰ ਰਾਹੀਂ ਆਪਣੀ ਦਾਦੀ ਨੂੰ ਯਾਦ ਕੀਤਾ...

ਪਰਾਲੀ ਸਾੜਨ ’ਤੇ ਸਜ਼ਾ ਕਿਸਾਨਾਂ ਲਈ ਵੱਡੀ ਚੁਣੌਤੀ: ਕੇਂਦਰੀ ਮੰਤਰੀਆਂ ਨੂੰ ਮਿਲਾਂਗਾ: ਦੁਸ਼ਿਅੰਤ

Saturday, October 31 2020 09:30 AM
ਜੀਂਦ, 31 ਅਕਤੂਬਰ- ਕੇਂਦਰ ਸਰਕਾਰ ਵੱਲੋਂ ਪਰਾਲੀ ਸਾੜਨ ’ਤੇ ਜੁਰਮਾਨਾ ਅਤੇ ਸਜ਼ਾ ਦੀ ਵਿਵਸਥਾ ਦੇ ਨੋਟੀਫਿਕੇਸ਼ਨ ਦੇ ਮੁੱਦੇ ’ਤੇ ਹਰਿਆਣੇ ਦੀ ਰਾਜਨੀਤੀ ਭਖ਼ ਗਈ ਹੈ। ਇਕ ਪਾਸੇ ਭਾਰਤੀ ਕਿਸਾਨ ਯੂਨੀਅਨ ਨੇ ਸਰਕਾਰ ਦੇ ਇਸ ਫੈਸਲੇ ਖ਼ਿਲਾਫ਼ ਸਖ਼ਤ ਵਿਰੋਧ ਜਤਾਇਆ ਹੈ ਉਥੇ ਹਰਿਆਣਾ ਦੇ ਡਿਪਟੀ ਸੀਐੱਮ ਦੁਸ਼ਿਅੰਤ ਚੌਟਾਲਾ ਨੇ ਇਸ ਮੁੱਦੇ ’ਤੇ ਕਿਹਾ ਕਿ ਇਸ ਪ੍ਰਸੰਗ ਵਿੱਚ ਅਧਿਕਾਰਤ ਨੋਟੀਫਿਕੇਸ਼ਨ ਆਇਆ ਹੈ।ਉਸ ਵਿੱਚ ਨਿਯਮ ਕੀ ਹਨ ਅਤੇ ਕੇਂਦਰ ਸਰਕਾਰ ਨੇ ਕੀ ਲਾਗੂ ਕੀਤਾ ਹੈ। ਇਸ ਬਾਰੇ ਉਹ ਖੁਦ ਕੇਂਦਰੀ ਖੇਤੀਬਾੜੀ ਮੰਤਰੀ ਅਤੇ ਵਾਤਾਵਰਣ ਮੰਤਰੀ ਨਾਲ ਗੱਲ ਕਰਨਗੇ ਅਤੇ ਇਸ...

E-Paper

Calendar

Videos